2019 ''ਚ ਮੋਦੀ ਦੇ ਖਿਲਾਫ ਹਾਰਦਿਕ ਲੜ ਸਕਦੇ ਹਨ ਲੋਕ ਸਭਾ ਚੋਣਾਂ
Friday, Dec 15, 2017 - 10:31 AM (IST)

ਗੁਜਰਾਤ— ਗੁਜਰਾਤ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਅਜਿਹੀਆਂ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣਾਂ ਮੈਦਾਨ 'ਚ ਉਤਾਰ ਸਕਦੇ ਹਨ। ਹਾਰਦਿਕ ਦਾ ਜਨਮ 20 ਜੁਲਾਈ 1993 ਨੂੰ ਹੋਇਆ ਹੈ। 20 ਜੁਲਾਈ 2018 'ਚ ਉਹ 25 ਸਾਲ ਦੇ ਹੋ ਜਾਣਗੇ, ਇਸ ਦੇ ਨਾਲ ਹੀ ਉਹ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੇ ਯੋਗ ਹੋ ਜਾਣਗੇ। ਹੁਣ ਇਹ ਪੱਕਾ ਹੈ ਕਿ ਹਾਰਦਿਕ ਚੋਣਾਂ ਲੜਨਗੇ।
ਕਿਹਾ ਜਾਂਦਾ ਹੈ ਕਿ ਮੋਦੀ 2019 'ਚ ਵੀ 2014 ਦੀ ਤਰ੍ਹਾਂ 2 ਸੰਸਦੀ ਖੇਤਰਾਂ ਵਡੋਦਰਾ ਅਤੇ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲੜ ਸਕਦੇ ਹਨ। ਉਦੋਂ ਹਾਰਦਿਕ ਵਡੋਦਰਾ ਤੋਂ ਉਨ੍ਹਾਂ ਦੇ ਖਿਲਾਫ ਮੈਦਾਨ 'ਚ ਉਤਰਨਗੇ। ਉਹ ਵਾਰਾਣਸੀ ਤੋਂ ਵੀ ਚੋਣਾਂ ਲੜ ਸਕਦੇ ਹਨ, ਕਿਉਂਕਿ ਉੱਥੇ ਕੁਰਮੀ ਅਤੇ ਪਟੇਲ ਜਾਤੀ ਦੇ ਲੋਕਾਂ ਦੀ ਕਾਫੀ ਚੰਗੀ ਗਿਣਤੀ ਹੈ। ਉਨ੍ਹਾਂ ਨੂੰ ਕਾਂਗਰਸ ਅਤੇ ਹੋਰ ਗੈਰ-ਭਾਜਪਾ ਦਲਾਂ ਦਾ ਸਮਰਥਨ ਵੀ ਮਿਲ ਸਕਦਾ ਹੈ।