ਚੋਣਾਂ ਨਾਲ ਵਿਆਹ ਦਾ ਵੀ ਮੌਸਮ; ਨਵੇਂ ਵਿਆਹੇ ਜੋੜੇ ਵੀ ਪਹੁੰਚੇ 'ਲੋਕਤੰਤਰ ਦਾ ਧਰਮ' ਨਿਭਾਉਣ

Friday, Apr 19, 2024 - 11:28 AM (IST)

ਚੋਣਾਂ ਨਾਲ ਵਿਆਹ ਦਾ ਵੀ ਮੌਸਮ; ਨਵੇਂ ਵਿਆਹੇ ਜੋੜੇ ਵੀ ਪਹੁੰਚੇ 'ਲੋਕਤੰਤਰ ਦਾ ਧਰਮ' ਨਿਭਾਉਣ

ਨੈਸ਼ਨਲ ਡੈਸਕ- ਲੋਕ ਸਭਾ 2024 ਨੂੰ ਲੈ ਕੇ ਸ਼ੁੱਕਰਵਾਰ ਯਾਨੀ ਅੱਜ ਦੇਸ਼ ਭਰ 'ਚ ਪਹਿਲੇ ਪੜਾਅ ਲਈ ਵੋਟਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਉੱਤਰ ਪ੍ਰਦੇਸ਼ 'ਚ ਪਹਿਲੇ ਪੜਾਅ 'ਚ 8 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਵੋਟਿੰਗ ਕੇਂਦਰਾਂ 'ਤੇ ਪਹੁੰਚ ਰਹੇ ਹਨ। ਉੱਥੇ ਹੀ ਨਵ ਵਿਆਹੇ ਜੋੜਿਆਂ ਵਲੋਂ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਬਿਹਾਰ ਦੇ ਜਮੁਈ 'ਚ ਨਵੇਂ ਵਿਆਹਾ ਜੋੜਾ ਵੋਟ ਪਾਉਣ ਲਈ ਸ਼ੇਖਪੁਰ ਵਿਧਾਨ ਸਭਾ ਦੇ ਬੂਥ ਸੰਖਿਆ 68 'ਤੇ ਪਹੁੰਚਿਆ। ਉੱਥੇ ਹੀ ਇਕ ਲਾੜੀ ਆਪਣੇ ਵਿਆਹ ਦੇ ਜੋੜੇ 'ਚ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਪਹੁੰਚੀ।

PunjabKesari

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਬਾਲਾਘਾਟ ਜ਼ਿਲ੍ਹੇ 'ਚ ਵੀ ਨਵਾਂ ਵਿਆਹਿਆ ਜੋੜਾ ਵੋਟ ਕੇਂਦਰ ਵੋਟ ਪਾਉਣ ਲਈ ਪਹੁੰਚਿਆ। ਬਸਤਰ ਦੇ ਪੌੜ੍ਹੀ ਗੜ੍ਹਵਾਲ ਜ਼ਿਲ੍ਹੇ 'ਚ ਵੀ ਨਵਾਂ ਵਿਆਹਿਆ ਜੋੜਾ ਵੋਟ ਪਾਉਣ ਲਈ ਵੋਟਿੰਗ ਕੇਂਦਰ ਪਹੁੰਚਿਆ। ਦੱਸਣਯੋਗ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ਵਿਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੋਟਿੰਗ ਹੋਵੇਗੀ। ਦੂਜਾ ਪੜਾਅ 26 ਅਪ੍ਰੈਲ, ਤੀਜਾ 7 ਮਈ, ਚੌਥਾ 13 ਮਈ, ਪੰਜਵਾਂ 20 ਮਈ, ਛੇਵਾਂ 25 ਮਈ ਅਤੇ ਸੱਤਵਾਂ ਪੜਾਅ 1 ਜੂਨ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪਹਿਲੇ ਪੜਾਅ ਵਿਚ 102 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਉਨ੍ਹਾਂ ਵਿਚ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ 11, ਉੱਤਰ ਪ੍ਰਦੇਸ਼ 8, ਉੱਤਰਾਖੰਡ ਅਤੇ ਆਸਾਮ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ ਦੀਆਂ 2-2, ਅੰਡੇਮਾਨ ਨਿਕੋਬਾਰ, ਛੱਤੀਸਗੜ੍ਹ, ਜੰਮੂ-ਕਸ਼ਮੀਰ, ਲਕਸ਼ਦੀਪ, ਨਾਗਾਲੈਂਡ, ਮਿਜ਼ੋਰਮ, ਪੁਡੂਚੇਰੀ ਦੀਆਂ 1-1 ਸੀਟਾਂ ’ਤੇ ਵੋਟਿੰਗ ਹੋਵੇਗੀ, ਜਦਕਿ ਪਹਿਲੇ ਪੜਾਅ ਵਿਚ 60 ਸੀਟਾਂ ਵਾਲੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰਾਂ ਲਈ ਵੀ ਚੋਣਾਂ ਹੋਣਗੀਆਂ।

PunjabKesari


author

DIsha

Content Editor

Related News