ਲੋਕ ਸਭਾ ਚੋਣ 2019 : ਕਾਂਗਰਸ ਨੇ ਜਾਰੀ ਕੀਤੀ ਤੀਜੀ ਸੂਚੀ

03/16/2019 12:10:12 AM

ਨਵੀਂ ਦਿੱਲੀ— ਲੋਕ ਸਭਾ ਚੋਣ ਲਈ ਕਾਂਗਰਸ ਨੇ ਅੱਜ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ 'ਚ 18 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਲਿਸਟ 'ਚ ਅਸਮ ਦੇ ਪੰਜ, ਤੇਲੰਗਾਨਾ ਦੇ ਅੱਠ, ਮੇਘਾਲਿਆ ਦੇ 2 ਤੇ ਸਿੱਕਿਮ, ਨਾਗਾਲੈਂਡ ਤੇ ਉੱਤਰ ਪ੍ਰਦੇਸ਼ ਦੇ 1-1 ਉਮੀਦਵਾਰ ਦੇ ਨਾਵਾਂ ਦਾ ਐਲਾਨ ਕੀਤਾ ਹੈ। ਯੂਪੀ ਦੇ ਬਾਰਾਬੰਕੀ ਸੀਟ ਤੋਂ ਕਾਂਗਰਸ ਨੇਤਾ ਪੀ.ਐੱਲ. ਪੁਨੀਆ ਦੇ ਬੇਟੇ ਤਨੁਜ ਪੁਨੀਆ ਨੂੰ ਟਿਕਟ ਮਿਲੀ ਹੈ। ਅਸਮ ਦੀ ਕਰੀਮਗੰਜ ਸੀਟ ਤੋਂ ਸਵਰੂਪ ਦਾਸ ਨੂੰ, ਸਿਲਚਰ ਤੋਂ ਸੁਸ਼ਮਿਤਾ ਦੇਵ ਨੂੰ, ਕਲਿਆਬੋਰ ਤੋਂ ਗੌਰਵ ਗੋਗੋਈ ਨੂੰ, ਜੋਰਹਟ ਤੋਂ ਸੁਸ਼ਾਂਤਾ ਬੀ ਨੂੰ ਅਤੇ ਡਿਬਰੂਗੜ੍ਹ ਤੋਂ ਪਵਨ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ।


Inder Prajapati

Content Editor

Related News