ਲੋਕ ਸਭਾ ਚੋਣਾਂ ਆਜ਼ਾਦੀ ਦੀ ਦੂਜੀ ਲੜਾਈ ਵਰਗੀਆਂ : ਸਟਾਲਿਨ

01/19/2019 4:02:45 PM

ਕੋਲਕਾਤਾ— ਦਰਮੁਕ ਮੁਖੀ ਐੱਮ.ਕੇ. ਸਟਾਲਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਭਾਜਪਾ ਦੇ ਕੱਟੜ ਹਿੰਦੁਤੱਵ ਦੇ ਖਿਲਾਫ ਭਾਰਤ ਦੇ ਲੋਕਾਂ ਲਈ ਆਜ਼ਾਦੀ ਦੂਜੀ ਲੜਾਈ ਦੇ ਸਾਮਾਨ ਹੋਣਗੇ। ਇੱਥੇ ਤ੍ਰਿਣਮੂਲ ਕਾਂਗਰਸ ਦੀ ਮਹਾਰੈਲੀ 'ਚ ਸਟਾਲਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕੁਝ ਲੋਕਾਂ ਤੋਂ ਡਰਦੇ ਹਨ। ਬ੍ਰਿਗੇਡ ਪਰੇਡ ਗਰਾਊਂਡ 'ਚ ਉਨ੍ਹਾਂ ਨੇ ਕਿਹਾ,''ਲੋਕ ਸਭਾ ਚੋਣਾਂ ਆਜ਼ਾਦੀ ਦੀ ਦੂਜੀ ਲੜਾਈ ਵਰਗੀਆਂ ਹੋਣਗੀਆਂ। ਅਸੀਂ ਹਿੰਦੁਤੱਵ ਅਤੇ ਕੱਟੜ ਹਿੰਦੂਵਾਦ ਦੇ ਜ਼ਹਿਰ ਨੂੰ ਫੈਲਣ ਤੋਂ ਰੋਕਣਗੇ। ਸਾਡੀ ਅਪੀਲ ਮੋਦੀ ਨੂੰ ਹਰਾਉਣ ਅਤੇ ਦੇਸ਼ ਨੂੰ ਬਚਾਉਣ ਦੀ ਹੈ।''

ਸਟਾਲਿਨ ਨੇ ਕੇਂਦਰ ਸਰਕਾਰ 'ਤੇ ਕਾਰਪੋਰੇਟ ਘਰਾਨਿਆਂ ਲਈ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ,''ਜੇਕਰ ਮੋਦੀ ਫਿਰ ਤੋਂ ਸੱਤਾ 'ਚ ਆਉਂਦੇ ਹਨ ਤਾਂ ਦੇਸ਼ 50 ਸਾਲ ਪਿੱਛੇ ਚੱਲਾ ਜਾਵੇਗਾ। ਬੀਜੂ ਜਨਤਾ ਦਲ (ਬੀਜਦ) ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੀ ਅਗਵਾਈ ਵਾਲੇ ਖੱਬੇ ਪੱਖੀ ਮੋਰਚੇ ਤੋਂ ਇਲਾਵਾ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਰੈਲੀ 'ਚ ਹਿੱਸਾ ਲੈ ਰਹੇ ਹਨ।


DIsha

Content Editor

Related News