ਕਾਂਗਰਸ ਉਮੀਦਵਾਰ ਦਾ ਐਲਾਨ- ''ਭਾਜਪਾ ਜਿੱਤੀ ਤਾਂ 5 ਸਾਲ ਨਹੀਂ ਰੱਖਾਂਗਾ ਵਾਲ''

05/23/2019 7:41:39 AM

ਅਮਰੋਹਾ— ਯੂ.ਪੀ. ਦੇ ਅਮਰੋਹਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸਚਿਨ ਚੌਧਰੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਸੰਸਦੀ ਖੇਤਰ ਤੋਂ ਭਾਜਪਾ ਜਿੱਤ ਜਾਂਦੀ ਹੈ ਤਾਂ ਉਹ ਆਪਣਾ ਸਿਰ ਮੁੰਡਵਾ ਲੈਣਗੇ ਅਤੇ ਅਗਲੇ 5 ਸਾਲ ਤੱਕ ਵਾਲ ਨਹੀਂ ਰੱਖਣਗੇ। ਉਨ੍ਹਾਂ ਨੇ ਭਾਜਪਾ ਉਮੀਦਵਾਰ 'ਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਭਗਵਾ ਪਾਰਟੀ ਦੇ ਸਮਰਥਨ 'ਚ ਐਗਜ਼ਿਟ ਪੋਲ ਦਿਖਾਉਣ ਵਾਲੇ ਸਾਰੇ ਚੈਨਲ ਪ੍ਰਧਾਨ ਮੰਤਰੀ ਮੋਦੀ ਦੇ ਹੱਥੋਂ ਵਿਕ ਗਏ ਹਨ। ਚੌਧਰੀ ਨੇ ਬੁੱਧਵਾਰ ਨੂੰ ਕਲੈਕਟਰੇਟ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਐਗਜ਼ਿਟ ਪੋਲ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਐਗਜ਼ਿਟ ਪੋਲ ਬੇਬੁਨਿਆਦ ਹਨ। ਭਾਜਪਾ 200 ਦਾ ਅੰਕੜਾ ਨਹੀਂ ਛੂਹ ਸਕੇਗੀ। ਭਾਜਪਾ ਬੌਖਲਾਈ ਹੋਈ ਹੈ, ਇਸ ਲਈ ਐਗਜ਼ਿਟ ਪੋਲ ਨੂੰ ਆਪਣੇ ਪੱਖ 'ਚ ਦਿਖਾਉਣ ਲਈ ਸੈਟਿੰਗ ਕਰ ਰਹੀ ਹੈ। ਭਾਜਪਾ ਦੀ ਕੋਸ਼ਿਸ਼ ਹੈ ਕਿ ਐਗਜ਼ਿਟ ਪੋਲ ਦੇ ਬਹਾਨੇ ਛੋਟੇ ਦਲਾਂ ਨੂੰ ਆਪਣੇ ਨਾਲ ਜੋੜ ਲਿਆ ਜਾਵੇ।

ਕੰਵਰ ਸਿੰਘ ਜਿੱਤੇ ਤਾਂ ਸਿਰ ਮੁੰਡਵਾ ਲਵਾਂਗਾ
ਉਨ੍ਹਾਂ ਨੇ ਐਲਾਨ ਕੀਤਾ,''ਅਮਰੋਹਾ ਸੀਟ ਤੋਂ ਜੇਕਰ ਭਾਜਪਾ ਉਮੀਦਵਾਰ ਕੰਵਰ ਸਿੰਘ ਤੰਵਰ ਜਿੱਤ ਜਾਂਦਾ ਹੈ ਤਾਂ ਉਹ ਆਪਣਾ ਸਿਰ ਮੁੰਡਵਾ ਲੈਣਗੇ ਅਤੇ ਅਗਲੇ 5 ਸਾਲਾਂ ਤੱਕ ਸਿਰ 'ਚ ਵਾਲ ਨਹੀਂ ਰੱਖਣਗੇ। ਇਹ ਮੇਰਾ ਦਾਅਵਾ ਹੈ। ਐਗਜ਼ਿਟ ਪੋਲ ਝੂਠ ਹਨ ਅਤੇ ਅਫਵਾਹ ਹਨ। ਜ਼ਿਕਰਯੋਗ ਹੈ ਕਿ ਯੂ.ਪੀ. ਦੀ ਅਮਰੋਹਾ ਲੋਕ ਸਭਾ ਸੀਟ 'ਤੇ ਇਸ ਵਾਰ ਕਾਂਟੇ ਦੀ ਟੱਕਰ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਿੱਤ-ਹਾਰ ਦਾ ਅੰਤਰ 25 ਹਜ਼ਾਰ ਤੋਂ ਘੱਟ ਰਹੇਗਾ।


DIsha

Content Editor

Related News