ਨਾਗਰਿਕਤਾ ਸੋਧ ਬਿੱਲ ''ਤੇ ਬੋਲੇ ਓਵੈਸੀ- ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ

12/09/2019 3:07:34 PM

ਨਵੀਂ ਦਿੱਲੀ— ਲੋਕ ਸਭਾ 'ਚ ਸੋਮਵਾਰ ਨੂੰ ਜ਼ੋਰਦਾਰ ਹੰਗਾਮੇ ਦਰਮਿਆਨ ਨਾਗਰਿਕਤ ਸੋਧ ਬਿੱਲ ਪੇਸ਼ ਹੋਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਬਿੱਲ ਨੂੰ ਪੇਸ਼ ਕੀਤਾ, ਵਿਰੋਧੀ ਧਿਰ ਲਗਾਤਾਰ ਇਸ ਦਾ ਵਿਰੋਧ ਵੀ ਕਰਦਾ ਰਿਹਾ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਚੀਫ ਅਸਦੁਦੀਨ ਓਵੈਸੀ ਨੇ ਵੀ ਇਸ ਬਿੱਲ ਦੇ ਵਿਰੋਧ 'ਚ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ। ਓਵੈਸੀ ਨੇ ਲੋਕ ਸਭਾ 'ਚ ਕਿਹਾ ਕਿ ਧਰਮ ਨਿਰਪੱਖਤਾ ਇਸ ਦੇਸ਼ ਦੇ ਬੇਸਿਕ ਸਟਰਕਚਰ ਦਾ ਹਿੱਸਾ ਹੈ। ਇਹ ਬਿੱਲ ਸਾਡੇ ਮੂਲ ਅਧਿਕਾਰਾਂ ਦਾ ਹਨਨ ਕਰਦਾ ਹੈ। ਸਾਡੇ ਦੇਸ਼ 'ਚ ਸਿਟੀਜਨਸ਼ਿਪ ਦਾ ਕਨਸਪੈਟ (ਧਾਰਨਾ) ਸਿੰਗਲ ਹੈ। ਤੁਸੀਂ ਇਹ ਬਿੱਲ ਲਿਆ ਕੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕਰ ਰਹੇ ਹੋ। ਮੈਂ ਤੁਹਾਡੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਦੇਸ਼ ਨੂੰ ਅਜਿਹੇ ਕਾਨੂੰਨ ਤੋਂ ਬਚਾ ਲਵੋ।

ਇਸ ਦੌਰਾਨ ਓਵੈਸੀ ਨੇ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਵੀ ਕੀਤੀ, ਜਿਸ ਨੂੰ ਬਾਅਦ 'ਚ ਲੋਕ ਸਭਾ ਦੀ ਕਾਰਵਾਈ ਤੋਂ ਹਟਾ ਲਿਆ ਗਿਆ। ਦੱਸਣਯੋਗ ਹੈ ਕਿ ਸ਼ਾਹ ਨੇ ਜਦੋਂ ਬਿੱਲ ਪੇਸ਼ ਕੀਤਾ ਤਾਂ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਦੇ ਅਧੀਰ ਰੰਜਨ ਚੌਧਰੀ, ਟੀ.ਐੱਮ.ਸੀ. ਦੇ ਸੰਸਦ ਮੈਂਬਰ ਸੌਗਤ ਰਾਏ ਨੇ ਇਸ ਬਿੱਲ ਨੂੰ ਸੰਵਿਧਾਨ ਦੀ ਉਲੰਘਣਾ ਦੱਸਿਆ। ਕਾਂਗਰਸ ਨੇਤਾ ਅਧੀਰ ਰੰਜਨ ਨੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ, ਅਜਿਹੇ 'ਚ ਅਸੀਂ ਇਸ ਦੇ ਪੇਸ਼ ਹੋਣ ਦਾ ਵਿਰੋਧ ਕਰਦੇ ਹਾਂ।

ਇਸ ਦੌਰਾਨ ਸ਼ਾਹ ਅਤੇ ਅਧੀਰ ਰੰਜਨ 'ਚ ਤਿੱਖੀ ਬਹਿਸ ਵੀ ਹੋਈ। ਜਿਵੇਂ ਹੀ ਸ਼ਾਹ ਨੇ ਲੋਕ ਸਭਾ 'ਚ ਨਾਗਰਿਕਤਾ ਬਿੱਲ ਪੇਸ਼ ਕੀਤਾ। ਉਦੋਂ ਇਸ 'ਤੇ ਅਧੀਰ ਰੰਜਨ ਚੌਧਰੀ ਨੇ ਵਿਰੋਧ ਜ਼ਾਹਰ ਕੀਤਾ, ਜਿਸ 'ਤੇ ਸ਼ਾਹ ਨੇ ਤਿੱਖਾ ਜਵਾਬ ਦਿੱਤਾ। ਸ਼ਾਹ ਨੇ ਅਧੀਰ ਰੰਜਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਿੱਲ ਕਿਤੇ ਵੀ ਇਸ ਦੇਸ਼ ਦੇ ਘੱਟ ਗਿਣਤੀਆਂ ਵਿਰੁੱਧ ਨਹੀਂ ਹੈ। ਸ਼ਾਹ ਨੇ ਅੱਗੇ ਕਿਹਾ ਕਿ ਇਹ ਵਿਰੋਧੀ ਧਿਰ ਵਲੋਂ ਚੁੱਕੇ ਜਾ ਰਹੇ ਹਰ ਸਵਾਲ ਦਾ ਜਵਾਬ ਦੇਣਗੇ ਪਰ ਉਹ ਵਾਕਆਊਟ ਕਰ ਕੇ ਨਾ ਦੌੜਨ। ਲੋਕ ਸਭਾ 'ਚ ਇਸ ਬਿੱਲ ਨੂੰ ਵੋਟਿੰਗ ਤੋਂ ਬਾਅਦ ਪੇਸ਼ ਕੀਤਾ ਗਿਆ।


DIsha

Content Editor

Related News