ਬਸਪਾ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ

Friday, Apr 12, 2024 - 02:02 PM (IST)

ਬਸਪਾ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ। ਪਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਭੀਮ ਰਾਜਭਰ ਨੂੰ ਆਜਮਗੜ੍ਹ ਲੋਕ ਸਭਾ ਸੀਟ ਤੋਂ ਜਦੋਂਕਿ ਸਾਬਕਾ ਸੰਸਦ ਮੈਂਬਰ ਬਾਲਕ੍ਰਿਸ਼ਨ ਚੌਹਾਨ ਨੂੰ ਘੋਸੀ ਤੋਂ ਖੜ੍ਹਾ ਕੀਤਾ ਗਿਆ ਹੈ। ਮੁੰਹਮਦ ਇਰਫਾਨ ਨੂੰ ਐਟਾ ਤੋਂ, ਜਦੋਂਕਿ ਸ਼ਾਮ ਕਿਸ਼ੋਰ ਅਵਸਥੀ ਨੂੰ ਧੌਰਹਰਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਮੁਤਾਬਕ, ਸਚਿਦਾਨੰਦ ਪਾਂਡੇ ਨੂੰ ਫੈਜ਼ਾਬਾਦ ਅਤੇ ਦਸ਼ਾਸ਼ੰਕਰ ਮਿਸ਼ਰ ਨੂੰ ਬਸਤੀ ਲੋਕ ਸਭਾ ਸੀਟ ਤੋਂ ਉਤਾਰਿਆ ਗਿਆ ਹੈ। ਉਥੇ ਹੀ ਗੋਰਖਪੁਰ ਤੋਂ ਬਸਪਾ ਨੇ ਜਾਵੇਦ ਸਿਮਨਾਨੀ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਸਤਿੰਦਰ ਕੁਮਾਰ ਮੌਰੀਆ ਨੂੰ ਚੰਦੌਲੀ ਤੋਂ ਅਤੇ ਰਾਬਰਟਸੰਗਜ ਸੀਟ ਤੋਂ ਧਨੇਸ਼ਵਰ ਗੌਤਮ ਨੂੰ ਉਮੀਦਵਾਰ ਬਣਾਇਆ ਹੈ। 


author

Rakesh

Content Editor

Related News