ਲੋਕ ਸਭਾ 'ਚ ਬੋਲੇ ਅਧੀਰ ਰੰਜਨ- 'ਮੇਕ ਇਨ ਇੰਡੀਆ', 'ਰੇਪ ਇਨ ਇੰਡੀਆ' ਵੱਲ ਵਧ ਰਿਹੈ

12/10/2019 5:02:56 PM

ਨਵੀਂ ਦਿੱਲੀ— ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਔਰਤਾਂ ਵਿਰੁੱਧ ਅਪਰਾਧ 'ਤੇ ਸਰਕਾਰ ਨੂੰ ਘੇਰਦੇ ਹੋਏ ਭਾਰਤ 'ਮੇਕ ਇਨ ਇੰਡੀਆ' ਤੋਂ 'ਰੇਪ ਇਨ ਇੰਡੀਆ' ਵੱਲ ਵਧ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤ ਨੂੰ ਦੁਨੀਆ ਦਾ ਰੇਪ ਕੈਪਿਟਲ ਦੱਸਿਆ ਸੀ। ਅਧੀਰ ਰੰਜਨ ਚੌਧਰੀ ਹਮੇਸ਼ਾ ਆਪਣੇ ਬਿਆਨਾਂ ਕਾਰਨ ਮੁਸ਼ਕਲ 'ਚ ਘਿਰ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਸੰਸਦ 'ਚ ਇਕ ਬਹਿਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ 'ਨਿਰਬਲਾ' ਕਹਿ ਦਿੱਤਾ ਸੀ, ਜਿਸ 'ਤੇ ਕਾਫ਼ੀ ਹੰਗਾਮੇ ਤੋਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਸੀ।

ਚੌਧਰੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਚਰਚਾ ਦੌਰਾਨ ਕਿਹਾ,''ਮੰਦਭਾਗੀ ਹੈ ਪ੍ਰਧਾਨ ਮੰਤਰੀ ਜੋ ਹਰ ਮੁੱਦੇ 'ਤੇ ਬੋਲਦੇ ਹਨ, ਇਸ ਮੁੱਦੇ (ਔਰਤਾਂ ਵਿਰੁੱਧ ਅਪਰਾਧ) 'ਤੇ ਚੁੱਪ ਹਨ।'' ਭਾਰਤ ਹੌਲੀ-ਹੌਲੀ ਮੇਕ ਇਨ ਇੰਡੀਆ ਤੋਂ ਰੇਪ ਇਨ ਇੰਡੀਆ ਵੱਲ ਵਧ ਰਿਹਾ ਹੈ।'' ਅਧੀਰ ਰੰਜਨ ਚੌਧਰੀ ਨੇ ਕਿਹਾ,''ਹਿੰਦੁਸਤਾਨ 'ਚ ਕਠੁਆ ਤੋਂ ਓਨਾਵ ਤੱਕ ਹਰ ਦਿਨ ਇਕ ਤੋਂ ਬਾਅਦਦ ਇਕ ਸਮੂਹਕ ਰੇਪ ਦੀਆਂ ਘਟਨਾਵਾਂ ਅਤੇ ਪੀੜਤਾਵਾਂ ਨੂੰ ਸਾੜਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਰੋਜ਼ਾਨਾ 106 ਰੇਪ ਦੀਆਂ ਘਟਨਾਵਾਂ ਹੁੰਦੀਆਂ ਹਨ। 10 'ਚੋਂ 4 ਨਾਬਾਲਗ ਹੁੰਦੀਆਂ ਹਨ। 4 ਘਟਨਾਵਾਂ 'ਚੋਂ ਸਿਰਫ਼ ਇਕ ਨੂੰ ਸਜ਼ਾ ਮਿਲਦੀ ਹੈ। ਸਾਡੇ ਸਦਨ 'ਚ ਓਨਾਵ 'ਤੇ ਚਰਚਾ ਹੋਈ ਹੈ ਪਰ ਝੁਲਸੀ ਹੋਈ ਉਸ ਔਰਤ ਦੀ ਮੌਤ ਹੋ ਗਈ। ਅਸੀਂ ਸਾਰੇ ਸ਼ਰਮਿੰਦਾ ਹਾਂ।''


DIsha

Content Editor

Related News