ਲਾਕਡਾਊਨ ''ਚ ਵਧੀ ਘਰੇਲੂ ਹਿੰਸਾ, ਊਧਵ ਠਾਕਰੇ ਨੇ ਲਈ ਔਰਤਾਂ ਦੀ ਸਾਰ

04/19/2020 4:40:03 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਭਾਵ ਅੱਜ ਕਿਹਾ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਪੁਲਸ ਨਾਲ ਸੰਪਰਕ ਕਰਨ ਲਈ 100 ਤੋਂ ਇਲਾਵਾ ਦੋ ਹੋਰ ਨੰਬਰ ਡਾਇਲ ਕਰ ਕੇ ਆਪਣੀ ਸ਼ਿਕਾਇਤ ਕਰਵਾ ਸਕਦੀਆਂ ਹਨ ਅਤੇ ਸਲਾਹ ਲੈ ਸਕਦੀਆਂ ਹਨ। ਮੁੱਖ ਮੰਤਰੀ ਊਧਵ ਨੇ ਦੱਸਿਆ ਕਿ ਬਾਕੀ ਦੋਹਾਂ ਨੰਬਰਾਂ ਦਾ ਸੰਚਾਲਣ ਨਿੱਜੀ ਆਪਰੇਟਰ ਕਰ ਰਹੇ ਹਨ ਅਤੇ ਇਹ ਨੰਬਰ—1800120820050 ਅਤੇ 18001024040 ਹਨ।

PunjabKesari
ਊਧਵ ਠਾਕਰੇ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਔਰਤਾਂ ਨਾਲ ਗਲਤ ਵਤੀਰਾ ਕਰਨਾ ਮਹਾਰਾਸ਼ਟਰ ਦਾ ਸੱਭਿਆਚਾਰ ਨਹੀਂ ਹੈ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ। ਕੋਈ ਵੀ ਔਰਤ ਜੋ ਇਸ ਤਰ੍ਹਾਂ ਦੇ ਅਨਿਆਂ ਦਾ ਸਾਹਮਣਾ ਕਰ ਰਹੀ ਹੈ, ਉਨ੍ਹਾਂ ਨੂੰ 100 ਨੰਬਰ ਡਾਇਲ ਕਰਨਾ ਚਾਹੀਦਾ ਹੈ ਅਤੇ ਪੁਲਸ ਤੁਹਾਡੀ ਮਦਦ ਕਰਨ ਲਈ ਪਹੁੰਚੇਗੀ। ਉਨ੍ਹਾਂ ਕਿਹਾ ਕਿ ਦੋ ਹੋਰ ਨੰਬਰ ਹਨ—1800120820050 ਅਤੇ 18001024040, ਜਿੱਥੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ।

PunjabKesari
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਰ ਕੇ ਲਾਏ ਗਏ ਲਾਕਡਾਊਨ ਕਾਰਨ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਵੱਧ ਗਈਆਂ ਹਨ। ਘਰਾਂ 'ਚ ਬੰਦ ਹੋਣ ਕਾਰਨ ਪਤੀ-ਪਤਨੀ ਵਿਚਾਲੇ 'ਤੂੰ-ਤੂੰ, ਮੈਂ-ਮੈਂ' ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਲਾਕਡਾਊਨ ਕਰ ਕੇ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਹੋ ਰਹੀਆਂ ਹਨ ਅਤੇ ਸੂਬਾ ਸਰਕਾਰਾਂ ਔਰਤਾਂ ਲਈ ਪੁਲਸ ਦੀ ਮਦਦ ਨੂੰ ਯਕੀਨੀ ਕਰ ਰਹੀਆਂ ਹਨ।


manju bala

Content Editor

Related News