ਤਾਲਾਬੰਦੀ 'ਚ ਗੁਆਚੀਆਂ ਖੁਸ਼ੀਆਂ ਮੌਕੇ ਵੱਜਣ ਵਾਲੀਆਂ ਖੁਸਰਿਆਂ ਦੀਆਂ ਤਾੜੀਆਂ

Tuesday, May 26, 2020 - 03:21 PM (IST)

ਤਾਲਾਬੰਦੀ 'ਚ ਗੁਆਚੀਆਂ ਖੁਸ਼ੀਆਂ ਮੌਕੇ ਵੱਜਣ ਵਾਲੀਆਂ ਖੁਸਰਿਆਂ ਦੀਆਂ ਤਾੜੀਆਂ

ਪਟਨਾ- ਮੰਗਲ ਕਾਰਜਾਂ ਦੌਰਾਨ ਲੋਕਾਂ ਦੇ ਘਰਾਂ 'ਚ ਜਾ ਕੇ ਨੱਚਣ-ਗਾਉਣ ਅਤੇ ਆਸ਼ੀਰਵਾਦ ਦੇ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਖੁਸਰਿਆਂ ਦੀਆਂ ਤਾੜੀਆਂ ਤਾਲਾਬੰਦੀ 'ਚ ਗੁੰਮ ਹੋ ਗਈਆਂ ਹਨ। ਘਰ 'ਚ ਖੁਸ਼ੀ ਆਏ, ਵਿਆਹ ਹੋਵੇ, ਕਿਸੇ ਨੰਨ੍ਹੇ ਮਹਿਮਾਨ ਦਾ ਆਉਣਾ ਹੋਵੇ ਤਾਂ ਦਰਵਾਜ਼ੇ 'ਤੇ ਖੁਸਰਿਆਂ ਦਾ ਆਉਣਾ, ਵਧਾਈ ਦੇਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਸਮਾਜ ਤੋਂ ਦੂਰ ਰਹਿਣ ਵਾਲੇ ਖੁਸਰਿਆਂ ਨੂੰ ਵਧਾਈ ਗਾ ਕੇ ਜੋ ਮਿਲਦਾ ਹੈ, ਉਸ ਨਾਲ ਹੀ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਹੈ। ਦੂਜਿਆਂ ਦੀਆਂ ਖੁਸ਼ੀਆਂ 'ਚ ਆਪਣੀ ਖੁਸ਼ੀ ਲੱਭਣ ਵਾਲੇ ਖੁਸਰਿਆਂ 'ਤੇ ਵੀ ਕੋਰੋਨਾ ਦਾ ਕਹਿਰ ਢਾਇਆ ਹੈ।

ਕੋਰੋਨਾ ਆਫਤ ਕਾਰਨ ਤਾਲਾਬੰਦੀ ਹੋਇਆ ਤਾਂ ਇਨ੍ਹਾਂ ਦੀ ਰੋਜ਼ੀ-ਰੋਟੀ ਦੀ ਲਾਕ ਹੋ ਗਈ ਹੈ। ਇਸ ਦੇ ਨਾਲ ਹਰ ਖੁਸ਼ੀ ਮੌਕੇ ਵੱਜਣ ਵਾਲੀਆਂ ਤਾੜੀਆਂ ਵੀ ਖਾਮੋਸ਼ ਹਨ। ਪਹਿਲੇ ਤੋਂ ਬਚਾ ਕੇ ਰੱਖੀ ਕਮਾਈ ਦੇ ਭਰੋਸੇ ਉਹ ਗੁਜ਼ਾਰਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਭਰ 'ਚ ਖੁਸਰਿਆਂ ਦੀ ਗਿਣਤੀ ਲਗਭਗ 35 ਲੱਖ ਹੈ। ਇਨ੍ਹਾਂ 'ਚੋਂ ਕਈ ਤਾਂ ਨੌਕਰੀਪੇਸ਼ਾ ਹਨ। ਜੋ ਖੁਸਰੇ ਨੱਚ-ਗਾ ਕੇ ਗੁਜ਼ਾਰਾ ਕਰਦੇ ਹਨ, ਉਨ੍ਹਾਂ ਦੇ ਸਾਹਮਣੇ ਤਾਂ ਤਾਲਾਬੰਦੀ ਕਾਰਨ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਤਾਲਾਬੰਦੀ ਕਾਰਨ ਖੁਸਰੇ ਭਾਈਚਾਰੇ ਦੀਆਂ ਸਾਰੀਆਂ ਗਤੀਵਿਧੀਆਂ ਰੁਕ ਗਈਆਂ ਹਨ।

ਖੁਸਰਿਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਗਠਨ ਦੋਸਤਾਨਾ ਸਫ਼ਰ ਦੀ ਸੰਚਾਲਕ ਰੇਸ਼ਮਾ ਪ੍ਰਸਾਦ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਖੁਸਰਿਆਂ ਲਈ ਭੁੱਖਮਰੀ ਦਾ ਸਬਬ ਲੈ ਕੇ ਆਇਆ ਹੈ। ਖੁਸਰੇ ਭਾਈਚਾਰੇ ਦੇ ਜੀਵਨ 'ਚ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਹਨ। 5000 ਸਾਲਾਂ ਤੋਂ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਸਾਹਮਣਾ ਕਰ ਰਹੇ ਖੁਸਰੇ ਭਾਈਚਾਰੇ ਨੂੰ ਕੋਵਿਡ-19 ਦੀ ਤਾਲਾਬੰਦੀ ਨੇ ਜੀਵਨ ਜਿਉਣ ਦਾ ਇਕ ਰਸਤਾ ਜੋ ਵਧਾਈ ਨੱਚ-ਗਾਉਣ ਨਾਲ ਪੂਰਾ ਹੁੰਦਾ ਸੀ, ਉਹ ਬੰਦ ਹੋ ਗਿਆ ਹੈ। ਪੇਟ ਦੀ ਭੁੱਖ ਮੰਨਦੀ ਨਹੀਂ ਹੈ ਅਤੇ ਜੇਕਰ 2 ਸਮੇਂ ਦੀ ਰੋਟੀ ਨਾ ਪੂਰੀ ਹੋਵੇ ਤਾਂ ਜੀਵਨ ਦੀ ਲੀਲਾ ਖਤਮ ਹੋ ਜਾਵੇ। ਉਨ੍ਹਾਂ ਦੱਸਿਆ ਕਿ ਪੂਰੇ ਬਿਹਾਰ 'ਚ 40 ਹਜ਼ਾਰ ਦੀ ਗਿਣਤੀ 'ਚ ਕਿੰਨਰ ਭਾਈਚਾਰੇ ਦੇ ਸਾਥੀ ਹਨ, ਜੋ ਨੱਚ-ਗਾ ਕੇ ਜੀਵਨ ਬਿਤਾ ਰਹੇ ਹਨ। 99 ਫੀਸਦੀ ਟਰਾਂਸਜੈਂਡਰ ਆਪਣੇ ਖੁਦ ਦੇ ਘਰਾਂ 'ਚ ਨਹੀਂ ਸਗੋਂ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਅਤੇ ਕਿਰਾਇਆ ਵੀ ਸੋਸ਼ਲ ਡਿਸਟੈਂਸਿੰਗ ਦੇ ਪੈਮਾਨੇ ਤੋਂ ਲਿਆ ਜਾਂਦਾ ਹੈ, ਜੋ ਆਮ ਲੋਕਾਂ ਦੇ ਮੁਕਾਬਲੇ ਵਧ ਹੁੰਦਾ ਹੈ।


author

DIsha

Content Editor

Related News