ਭੁੱਖੇ-ਪਿਆਸੇ ਮੀਲਾਂ ਦਾ ਸਫਰ ਤੈਅ ਕਰਨ ਲਈ ਪੈਦਲ ਰਵਾਨਾ ਹੋਏ ਹਾਜ਼ਾਰਾਂ ਮਜ਼ਦੂਰ (ਤਸਵੀਰਾਂ)

03/28/2020 11:51:39 AM

ਨਵੀਂ ਦਿੱਲੀ-ਦੇਸ਼ ਭਰ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ, ਜਿਸ ਕਾਰਨ ਆਵਾਜਾਈ, ਕਾਰੋਬਾਰ ਬੰਦ ਹਨ ਅਤੇ ਲੋਕ ਘਰਾਂ 'ਚ ਬੰਦ ਹਨ ਪਰ ਇਸ ਲਾਕਡਾਊਨ ਕਾਰਨ ਹਰ ਰੋਜ਼ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਦੇਸ਼ 'ਚ ਲਾਕਡਾਊਨ ਦੌਰਾਨ ਬੀਤੇ ਦਿਨਾਂ ਤੋਂ ਦਿੱਲੀ, ਮੁੰਬਈ ਸਮੇਤ ਕਈ ਹੋਰ ਸੂਬਿਆਂ 'ਚ ਮਜ਼ਦੂਰੀ ਕਰਨ ਗਏ ਲੋਕ ਪੈਦਲ ਹੀ ਆਪਣੇ ਪਿੰਡਾਂ ਨੂੰ ਪਰਤਣ ਲੱਗੇ, ਜੋ ਕਿ ਇਹ ਅੰਕੜਾ ਅੱਜ ਹਾਜ਼ਾਰਾਂ ਦੀ ਗਿਣਤੀ 'ਚ ਪਹੁੰਚ ਗਿਆ ਹੈ। ਹਾਲਾਂਕਿ ਦਿੱਲੀ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਇਹ ਮਜ਼ਦੂਰ ਪੈਦਲ ਹੀ ਮੀਲਾਂ ਦਾ ਸਫਰ ਕਰਦੇ ਹੋਏ ਆਪਣੇ-ਆਪਣੇ ਪਿੰਡਾਂ ਨੂੰ ਰਵਾਨਾ ਹੋ ਰਹੇ ਹਨ।

PunjabKesari
ਪੱਛਮੀ ਬੰਗਾਲ ਦਾ ਰਹਿਣ ਵਾਲਾ ਪੰਚੂ ਮੰਡਲ ਵੀ ਆਪਣੇ ਸਾਥੀ ਨਾਲ ਰਿਕਸ਼ੇ 'ਤੇ ਹੀ ਰਵਾਨਾ ਹੋ ਗਿਆ। ਉਸ ਨੂੰ ਆਪਣੇ ਘਰ ਪਹੁੰਚਣ ਲਈ 7 ਦਿਨਾਂ ਦਾ ਸਫਰ ਕਰਨਾ ਸੀ ਪਰ ਪੁਲਸ ਨੇ ਉਸ ਨੂੰ ਅਕਸ਼ਧਾਮ ਫਲਾਈਓਵਰ ਤੋਂ ਇਹ ਕਹਿੰਦੇ ਹੋਏ ਵਾਪਸ ਭੇਜ ਦਿੱਤਾ ਕਿ ਉਨ੍ਹਾਂ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।

PunjabKesari

ਇਸੇ ਤਰ੍ਹਾਂ ਨੈਸ਼ਨਲ ਹਾਈਵੇਅ 24 'ਤੇ ਪੈਦਲ ਲੋਕ ਪਾਣੀ ਦੇ ਰੇਲੇ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਦਿੱਲੀ ਅਤੇ ਹਰਿਆਣਾ ਦੇ ਮਜ਼ਦੂਰਾਂ ਨੇ ਵੀ ਪੈਦਲ ਯਾਤਰਾ ਸ਼ੁਰੂ ਕੀਤੀ ਹੈ।ਇਨ੍ਹਾਂ 'ਚੋਂ ਇਕ ਨੌਜਵਾਨ ਆਸ਼ੀਸ਼ ਨੇ ਦੱਸਿਆ ਹੈ ਕਿ ਉਹ ਹਰਿਆਣਾ ਦੇ ਬਹਾਦੁਰਗੜ੍ਹ ਤੋਂ ਆ ਰਿਹਾ ਹੈ ਅਤੇ ਉਸ ਨੇ 359 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਟਾਵਾ ਪਹੁੰਚਣਾ ਹੈ। ਕੰਪਨੀ ਬੰਦ ਹੈ ਅਤੇ ਖਾਣ ਨੂੰ ਕੁਝ ਨਹੀਂ ਹੈ ਇਸ ਲਈ ਘਰ ਜਾ ਰਿਹਾ ਹਾਂ।

PunjabKesari

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖਦੇ ਹੋਏ ਸੂਬੇ ਦੇ ਮਜ਼ਦੂਰਾਂ ਲਈ ਰਹਿਣ ਅਤੇ ਖਾਣ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ।

PunjabKesari

ਇਸ ਤੋਂ ਇਲਾਵਾ ਦਿੱਲੀ ਅਤੇ ਹੋਰ ਸੂਬਿਆਂ ਤੋਂ ਪਲਾਨਿੰਗ ਕਰ ਕੇ ਵਾਪਸ ਪਰਤ ਰਹੇ ਹਾਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਵਾਪਸ ਲਿਆਉਣ ਲਈ ਯੂ.ਪੀ. ਸੂਬਾ ਆਵਾਜਾਈ ਦੇ ਐੱਮ.ਡੀ ਰਾਜ ਸ਼ੇਖਰ ਨੇ ਚਿੱਠੀ ਲਿਖ ਕੇ ਗਾਜੀਆਬਾਦ ਤੋਂ ਯੂ.ਪੀ ਦੇ ਲੋਕਾਂ ਦਾ ਲਿਆਉਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਅਧਿਕਾਰੀ ਤਰੁੰਤ ਦਫਤਰ ਪਹੁੰਚਣ ਅਤੇ ਬੱਸਾਂ ਦਾ ਇੰਤਜ਼ਾਮ ਕਰਦੇ ਹੋਏ ਪੈਦਲ ਆ ਰਹੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਦਾ ਇੰਤਜ਼ਾਮ ਕਰਨ।


Iqbalkaur

Content Editor

Related News