''ਕੋਰੋਨਾ ''ਤੇ ਕਾਬੂ ਪਾਉਣ ਲਈ ਘਟੋਂ-ਘੱਟ 6 ਹਫਤਿਆਂ ਦਾ ਲਾਕਡਾਊਨ ਜ਼ਰੂਰੀ''

04/04/2020 3:55:30 AM

ਵਾਸ਼ਿੰਗਟਨ - ਅਮਰੀਕਾ ਵਿਚ ਹੋਈ ਇਕ ਰਿਸਰਚ ਦੇ ਹਵਾਲੇ ਤੋਂ ਆਖਿਆ ਗਿਆ ਹੈ ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਨਜਿੱਠਣ ਲਈ ਘਟੋਂ-ਘੱਟ 6 ਹਫਤੇ ਦਾ ਲਾਕਡਾਊਨ ਜ਼ਰੂਰੀ ਹੈ। ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਇਨਫੈਕਸ਼ਨ ਨੂੰ ਰੋਕਣ ਲਈ ਆਬਾਦੀ ਇਕ ਅਹਿਮ ਫੈਕਟਰ ਹੈ। ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਘਟੋਂ-ਘੱਟ 6 ਹਫਤੇ ਦਾ ਲਾਕਡਾਊਨ ਅਤੇ ਇਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਜ਼ਰੂਰੀ ਹੈ।

ਅਮਰੀਕਾ ਵਿਚ ਹੋਈ ਰਿਸਰਚ ਇਸ ਹਫਤੇ ਸਾਹਮਣੇ ਆਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਰਿਸਰਚ ਪੇਪਰ () ਨਾਂ ਦੇ ਇਕ ਜਨਰਲ ਵਿਚ ਛਪਿਆ ਹੈ। ਰਿਸਰਚ ਵਿਚ ਆਖਿਆ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਸ਼ੁਰੂਆਤ ਵਿਚ ਮਹਾਮਾਰੀ ਨਾਲ ਸਖਤੀ ਨਾਲ ਨਜਿੱਠੇ, ਉਥੇ ਇਨਫੈਕਸ਼ਨ ਘੱਟ ਫੈਲੀ। ਇਨ੍ਹਾਂ ਦੇਸ਼ਾਂ ਵਿਚ 3 ਹਫਤਿਆਂ ਤੱਕ ਮਹਾਮਾਰੀ ਦਾ ਮਾਟਰੇਟ ਰੂਪ ਦਿੱਖਿਆ। ਇਕ ਮਹੀਨੇ ਦੇ ਅੰਦਰ ਇਸ ਨੂੰ ਫੈਲਣ ਤੋਂ ਰੋਕਿਆ ਗਿਆ ਅਤੇ 45 ਦਿਨਾਂ ਵਿਚ ਇਨਫੈਕਸ਼ਨ ਘੱਟ ਹੋਈ।

ਲਾਕਡਾਊਨ ਅਤੇ ਕੁਆਰੰਟੀਨ ਦੇ ਜ਼ਰੀਏ ਹੀ ਕੋਰੋਨਾ 'ਤੇ ਪਾਇਆ ਜਾ ਸਕਦੈ ਕਾਬੂ
ਰਿਸਰਚ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ ਕੀਤਾ, ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਨੂੰ ਆਖਿਆ ਅਤੇ ਵੱਡੇ ਪੈਮਾਨੇ 'ਤੇ ਲੋਕਾਂ ਦੇ ਟੈਸਟ ਕੀਤੇ ਅਤੇ ਉਨ੍ਹਾਂ ਨੂੰ ਕੁਆਰੰਟੀਨ ਵਿਚ ਭੇਜਿਆ। ਜਿਨ੍ਹਾਂ ਦੇਸ਼ਾਂ ਵਿਚ ਅਜਿਹੀ ਸਖਤੀ ਲਾਗੂ ਨਹੀਂ ਕੀਤੀ ਗਈ ਉਥੇ ਇਨਫੈਕਸ਼ਨ ਨੂੰ ਕਾਬੂ ਕਰਨ ਵਿਚ ਕਾਫੀ ਸਮਾਂ ਲੱਗ ਸਕਦਾ ਹੈ।

PunjabKesari

ਰਿਸਰਚ ਵਿਚ ਆਖਿਆ ਗਿਆ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਜਾਂ ਇਸ ਦੀ ਦਵਾਈ ਨਾ ਹੋਣ ਕਾਰਨ ਵੱਡੇ ਪੈਮਾਨੇ 'ਚ ਇਨਫੈਕਸ਼ਨ ਦੀ ਜਾਂਚ, ਕੁਆਰੰਟੀਨ ਅਤੇ ਲਾਕਡਾਊਨ ਦੇ ਜ਼ਰੀਏ ਹੀ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਘਟੋਂ-ਘੱਟ ਇਕ ਮਹੀਨੇ ਤੱਕ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਜ਼ਰੂਰੀ ਹੈ। ਰਿਸਰਚ ਕਰਨ ਵਾਲਿਆਂ ਵਿਚ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਦੇ ਮਾਰਸ਼ਲ ਸਕੂਲ ਆਫ ਬਿਜਨੈੱਸ ਦੇ ਗੇਰਾਰਡ ਟੈਲੀਸ ਅਤੇ ਰਿਵਰਸਾਇਡ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਆਸ਼ੀਸ਼ ਸੂਦ ਸ਼ਾਮਲ ਹਨ। ਅਗੁਸਤਾ ਯੂਨੀਵਰਸਿਟੀ ਦੇ ਸੈਲਿਯੂਲਰ ਅਤੇ ਮਾਲਿਯੂਲਰ ਬਾਇਓਲਾਜੀ ਦੇ ਵਿਦਿਆਰਥੀ ਨੀਤਿਸ਼ ਵੀ ਰਿਸਰਚ ਵਿਚ ਸ਼ਾਮਲ ਰਹੇ ਹਨ।

ਕੋਰੋਨਾ ਨਾਲ ਨਜਿੱਠਣ ਵਿਚ ਕੰਮ ਕਰਦੇ ਹਨ ਕਈ ਫੈਕਟਰ
ਇਨ੍ਹਾਂ ਲੋਕਾਂ ਨੇ ਕਰੀਬ 36 ਦੇਸ਼ਾਂ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦਾ ਅਧਿਐਨ ਕੀਤਾ। ਅਮਰੀਕਾ ਦੇ ਕਰੀਬ 50 ਰਾਜਾਂ ਵਿਚ ਇਨਫੈਕਸ਼ਨ ਫੈਲਣ 'ਤੇ ਸਟੱਡੀ ਕੀਤੀ ਗਈ ਹੈ। ਰਿਸਰਚ ਕਰਨ ਵਾਲੇ ਟੈਲਿਸ ਦਾ ਆਖਣਾ ਹੈ ਕਿ ਕੋਰੋਨਾ ਦੀ ਇਨਫੈਕਸ਼ਨ ਵਿਚ ਕਿਸੇ ਦੇਸ਼ ਦੀ ਆਬਾਦੀ, ਉਸ ਦੀ ਸੀਮਾ, ਇਕ ਦੂਜੇ ਨੂੰ ਬੁਲਾਉਣ ਦੇ ਸੱਭਿਆਚਾਰਕ ਤੌਰ ਤਰੀਕਿਆਂ, ਉਥੋਂ ਦੇ ਤਾਪਮਾਨ ਵੀ ਅਹਿਮ ਫੈਕਟਰ ਸਾਬਿਤ ਹੋਏ ਹਨ।

PunjabKesari

ਸਟੱਡੀ ਵਿਚ ਇਟਲੀ ਅਤੇ ਕੈਲੀਫੋਰਨੀਆ ਵਾਂਗ ਸਖਤ ਲਾਕਡਾਊਨ, ਸਾਊਥ ਕੋਰੀਆ ਅਤੇ ਸਿੰਗਾਪੁਰ ਦੀ ਤਰ੍ਹਾਂ ਵੱਡੇ ਪੈਮਾਨੇ 'ਤੇ ਇਨਫੈਕਸ਼ਨ ਦੀ ਜਾਂਚ ਅਤੇ ਚੀਨ ਵਿਚ ਇਨ੍ਹਾਂ ਦੋਹਾਂ ਤਰੀਕਿਆਂ ਦੇ ਮੇਲ ਦੀ ਵਕਾਲਤ ਕੀਤੀ ਗਈ ਹੈ। ਸੂਦ ਨੇ ਲਿੱਖਿਆ ਹੈ ਕਿ ਸਿੰਗਾਪੁਰ ਅਤੇ ਸਾਊਥ ਕੋਰੀਆ ਨੇ ਵੱਡੇ ਪੈਮਾਨੇ 'ਤੇ ਇਨਫੈਕਸ਼ਨ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਕੁਆਰੰਟੀਨ ਵਿਚ ਭੇਜਿਆ। ਸਖਤੀ ਨਾਲ ਲਾਕਡਾਊਨ ਕੀਤਾ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ। ਇਨ੍ਹਾਂ ਸਭ ਦਾ ਸਕਾਰਾਤਮਕ ਅਸਰ ਹੋਇਆ।

ਸਟੱਡੀ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਦਾ ਮਾਮਲਾ ਵੱਖਰਾ ਹੈ। ਇਥੇ ਅੱਧੇ ਰਾਜਾਂ ਨੇ ਹੀ ਕੋਰੋਨਾਵਾਇਰਸ ਨਾਲ ਨਜਿੱਠਣ ਵਿਚ ਸਖਤੀ ਦਿਖਾਈ। ਕਈ ਥਾਂਵਾਂ 'ਤੇ ਦੇਰੀ ਨਾਲ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਇੰਤਜ਼ਾਮ ਕੀਤੇ ਗਏ। ਅਮਰੀਕਾ ਵਿਚ ਪਿਛਲੇ ਮਹੀਨੇ ਦੇ ਆਖਿਰ ਵਿਚ ਇਨਫੈਕਸ਼ਨ ਦੇ ਸਿਰਫ 1 ਹਜ਼ਾਰ ਮਾਮਲੇ ਹੀ ਦਰਜ ਕੀਤੇ ਗਏ ਸਨ। ਉਸ ਸਮੇਂ ਤੱਕ ਕੋਰੋਨਾ ਨਾਲ ਸਿਰਫ ਦਰਜਨ ਭਰ ਮੌਤਾਂ ਹੋਈਆਂ ਸਨ ਪਰ ਪਿਛਲੇ 2 ਹਫਤਿਆਂ ਵਿਚ ਇਸ ਵਿਚ ਅਚਾਨਕ ਤੇਜ਼ੀ ਆਈ।


Khushdeep Jassi

Content Editor

Related News