ਕੋਰੋਨਾ: ਜਾਂਚ 'ਚ ਫੇਲ ਹੋਈ ਰੈਪਿਡ ਟੈਸਟ ਕਿੱਟ, ਰਾਜਸਥਾਨ ਸਰਕਾਰ ਨੇ ਲਾਈ ਰੋਕ

Tuesday, Apr 21, 2020 - 04:55 PM (IST)

ਕੋਰੋਨਾ: ਜਾਂਚ 'ਚ ਫੇਲ ਹੋਈ ਰੈਪਿਡ ਟੈਸਟ ਕਿੱਟ, ਰਾਜਸਥਾਨ ਸਰਕਾਰ ਨੇ ਲਾਈ ਰੋਕ

ਜੈਪੁਰ-ਕੋਰੋਨਾ ਸੰਕਟ ਦੌਰਾਨ ਜਾਂਚ ਨਤੀਜੇ ਸਹੀ ਨਾਂ ਆਉਣ ਕਾਰਨ ਰਾਜਸਥਾਨ ਸਰਕਾਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਦੀ ਜਾਂਚ ਲਈ ਕਿੱਟ ਦੀ ਵਰਤੋਂ 'ਤੇ ਅੱਜ ਭਾਵ ਮੰਗਲਵਾਰ ਨੂੰ ਰੋਕ ਦਿੱਤੀ ਹੈ।ਸਿਹਤ ਮੰਤਰੀ ਡਾਕਟਰ ਰਘੂ ਸ਼ਰਮਾ ਨੇ ਕਿਹਾ ਹੈ ਕਿ ਇਨ੍ਹਾਂ ਕਿੱਟਾਂ ਤੋਂ ਨਤੀਜਿਆਂ ਸਬੰਧੀ ਇਕ ਰਿਪੋਰਟ ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈ.ਸੀ.ਐੱਮ.ਆਰ) ਨੂੰ ਭੇਜੀ ਗਈ ਹੈ। ਮੰਤਰੀ ਮੁਤਾਬਕ ਇਸ ਕਿੱਟ ਤੋਂ ਸਿਰਫ 5 ਫੀਸਦੀ ਸਹੀ ਨਤੀਜੇ ਮਿਲੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, "ਪਹਿਲਾਂ ਹੀ ਇਨਫੈਕਟਡ ਪਾਏ ਗਏ 168 ਮਾਮਲਿਆਂ 'ਚ ਇਸ ਕਿਟ ਰਾਹੀਂ ਜਾਂਚ ਕੀਤੀ ਗਈ ਹੈ ਪਰ ਇਸ ਦਾ ਨਤੀਜਾ ਸਿਰਫ 5.4 ਫੀਸਦੀ ਹੀ ਸਹੀ ਆ ਰਿਹਾ ਹੈ ਅਤੇ ਜਦਕਿ ਨਤੀਜੇ ਸਹੀ ਨਹੀਂ ਹਨ ਤਾਂ ਇਸ ਤੋਂ ਜਾਂਚ ਕਰਨ ਦਾ ਕੀ ਫਾਇਦਾ ਹੈ।"

ਉਨ੍ਹਾਂ ਨੇ ਕਿਹਾ ਹੈ ਕਿ ਵੈਸੇ ਵੀ ਉਹ ਨਤੀਜੇ ਆਖਰੀ ਨਹੀਂ ਸੀ ਕਿਉਂਕਿ ਬਾਅਦ 'ਚ ਪੀ.ਸੀ.ਆਰ ਟੈਸਟ ਕਰਨਾ ਹੁੰਦਾ ਹੈ। ਸਾਡੇ ਮੈਡੀਕਲ ਟੀਮ ਨੇ ਸਲਾਹ ਦਿੱਤੀ ਹੈ ਕਿ ਇਸ ਤੋਂ ਜਾਂਚ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨਤੀਜਿਆਂ ਨੂੰ ਆਈ.ਸੀ.ਐੱਮ.ਆਰ ਨੂੰ ਭੇਜ ਕੇ ਪੁੱਛਿਆ ਹੈ ਕਿ ਜਾਂਚ ਕਿੱਟ ਤੋਂ ਅੱਗੇ ਨਤੀਜੇ ਜਾਰੀ ਰੱਖੇ ਜਾਣ ਜਾਂ ਨਾ। 


author

Iqbalkaur

Content Editor

Related News