106 ਸਾਲ ਦੇ ਨੇਤਾ ਨੂੰ ਫੋਨ ਕਰ ਕੇ PM ਮੋਦੀ ਨੇ ਪੁੱਛਿਆ ਹਾਲਚਾਲ, ਮਿਲਿਆ ਇਹ ਆਸ਼ੀਰਵਾਦ

04/22/2020 12:48:26 PM

ਕੁਸ਼ੀਨਗਰ- ਪੂਰਾ ਦੇਸ਼ ਲਾਕਡਾਊਨ ਹੈ, ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਪਾਰਟੀ ਨੇਤਾਵਾਂ ਨੂੰ ਫੋਨ ਕਰ ਕੇ ਉਨਾਂ ਦਾ ਅਤੇ ਉਨਾਂ ਦੇ ਖੇਤਰ ਦਾ ਹਾਲਚਾਲ ਪੁੱਛ ਰਹੇ ਹਨ। ਨਾਲ ਹੀ ਪੀ.ਐੱਮ. ਮੋਦੀ ਕੋਰੋਨਾ ਸੰਕਟ ਦਰਮਿਆਨ ਪੁਰਾਣੇ ਪਾਰਟੀ ਨੇਤਾਵਾਂ ਦਾ ਵੀ ਹਾਲਚਾਲ ਪੁੱਛ ਰਹੇ ਹਨ। ਇਸ ਦੌਰਾਨ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 106 ਸਾਲ ਦੇ ਬਜ਼ੁਰਗ ਭਾਜਪਾ ਨੇਤਾ ਅਤੇ ਜਨਸੰਘ ਦੀ ਟਿਕਟ 'ਤੇ ਸਾਲ 1977 'ਚ ਨੌਰੰਗੀਆ ਤੋਂ ਵਿਧਾਇਕ ਰਹੇ ਸ੍ਰੀ ਨਾਰਾਇਣ ਉਰਫ਼ ਭੁਲਈ ਭਾਈ ਨਾਲ ਗੱਲ ਕਰ ਕੇ ਉਨਾਂ ਦਾ ਹਾਲਚਾਲ ਜਾਣਿਆ।

ਭਾਜਪਾ ਨੇਤਾ ਨੇ ਦਿੱਤਾ ਪੀ.ਐੱਮ. ਨੂੰ ਇਹ ਆਸ਼ੀਰਵਾਦ
ਪੀ.ਐੱਮ. ਮੋਦੀ ਨੇ ਫੋਨ 'ਤੇ ਉਨਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਦੇਖ ਬਹੁਤ ਦਿਨ ਹੋ ਗਏ ਸਨ, ਸੋਚਿਆ ਇਸ ਸੰਕਟ ਦੀ ਘੜੀ 'ਚ ਤੁਹਾਡਾ ਹਾਲਚਾਲ ਜਾਣ ਕੇ ਆਸ਼ੀਰਵਾਦ ਲੈ ਲਵਾਂ। ਇਸ ਦੇ ਨਾਲ ਹੀ ਮੋਦੀ ਨੇ ਉਨਾਂ ਦੇ ਪੂਰੇ ਪਰਿਵਾਰ ਨੂੰ ਪ੍ਰਣਾਮ ਕਿਹਾ। ਉੱਥੇ ਹੀ ਪ੍ਰਧਾਨ ਮੰਤਰੀ ਦਾ ਫੋਨ ਆਉਣ ਨਾਲ ਉਤਸ਼ਾਹਤ ਸਾਬਕਾ ਵਿਧਾਇਕ ਨੇ ਦੱਸਿਆ ਕਿ ਹੁਣ ਉਨਾਂ ਦੀ ਉਮਰ 106 ਸਾਲ ਦੀ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਸਥ ਰਹਿਣ ਤੱਕ ਦੇਸ਼ ਦੀ ਅਗਵਾਈ ਕਰਨ ਦਾ ਆਸ਼ੀਰਵਾਦ ਦਿੱਤਾ।

2 ਵਾਰ ਵਿਧਾਇਕ ਰਹਿ ਚੁਕੇ ਹਨ ਇਹ ਨੇਤਾ
ਦੱਸਣਯੋਗ ਹੈ ਕਿ ਰਾਮਕੋਲਾ ਬਲਾਕ ਦੇ ਪਗਾਰ ਪਿੰਡ ਵਾਸੀ ਸ਼੍ਰੀ ਨਾਰਾਇਣ ਉਰਫ ਭੁਲਈ ਭਾਈ ਸਾਲ 1974 ਅਤੇ 1977 'ਚ ਨੌਰੰਗੀਆ ਤੋਂ ਜਨਸੰਘ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ। ਸਾਲ 1980 'ਚ ਭਾਜਪਾ ਦੇ ਗਠਨ ਹੋਣ 'ਤੇ ਭਾਜਪਾ 'ਚ ਆ ਗਏ।


DIsha

Content Editor

Related News