ਲਾਕਡਾਊਨ ''ਚ ਫਸੇ ਪ੍ਰਵਾਸੀ ਆ ਰਹੇ ਸਨ ਮੱਧ ਪ੍ਰਦੇਸ਼, ਸੜਕ ਹਾਦਸੇ ''ਚ ਗਈ 7 ਦੀ ਜਾਨ

05/05/2020 12:33:25 PM

ਮਥੁਰਾ- ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਮਿਲੀ ਛੋਟ ਤੋਂ ਬਾਅਦ ਲਾਕਡਾਊਨ 'ਚ ਫਸੇ ਪ੍ਰਵਾਸੀ ਆਪਣੇ ਪ੍ਰਦੇਸ਼ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਗਲਵਾਰ ਨੂੰ ਮੱਧ ਪ੍ਰਦੇਸ਼ ਆ ਰਹੇ ਕੁਝ ਲੋਕ ਮਥੁਰਾ 'ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਸੜਕ ਹਾਦਸੇ 'ਚ 7 ਦੀ ਮੌਤ ਹੋ ਗਈ, ਜਦੋਂ ਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਸਲ 'ਚ ਮਥੁਰਾ 'ਚ ਇਕ ਡੀ.ਸੀ.ਐੱਮ. ਨੇ ਟੈਂਪੂ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਇਹ ਹਾਦਸਾ ਹੋਇਆ। ਟੈਂਪੂ 'ਚ ਸਵਾਰ ਲੋਕ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਲੋਕ ਕੋਰੋਨਾ ਲਾਕਡਾਊਨ 'ਚ ਫਸੇ ਹੋਏ ਸਨ ਅਤੇ ਆਪਣੇ ਪ੍ਰਦੇਸ਼ ਆ ਰਹੇ ਸਨ। ਮਰਨ ਵਾਲੇ ਸਾਰੇ ਛਤਰਪੁਰ ਦੇ ਵਾਸੀ ਦੱਸੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਓਡੀਸ਼ਾ 'ਚ ਕੋਰੋਨਾ ਲਾਕਡਾਊਨ ਦੌਰਾਨ ਤੇਲੰਗਾਨਾ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਲੋਕ ਜ਼ਖਮੀ ਹੋ ਗਏ ਸਨ। ਇਹ ਹਾਦਸਾ ਮੰਗਲਵਾਰ ਸਵੇਰੇ ਓਡੀਸ਼ਾ ਦੇ ਖੁਰਦਾ ਜ਼ਿਲੇ 'ਚ ਐੱਨ.ਐੱਚ.16 'ਤੇ ਕੁਹੁੰਡੀ ਨੇੜੇ ਹੋਇਆ ਹੈ। ਬੱਸ ਹੈਦਰਾਬਾਦ ਤੋਂ ਓਡੀਸ਼ਾ ਦੇ ਬਾਂਕੀ ਜਾ ਰਹੀ ਸੀ। ਇਹ ਤੀਜੀ ਅਜਿਹੀ ਘਟਨਾ ਹੈ ਜਦੋਂ ਪ੍ਰਵਾਸੀਆਂ ਨੂੰ ਲਿਜਾ ਰਹੀ ਬੱਸ ਦੀ ਓਡੀਸ਼ਾ 'ਚ ਹਾਦਸਾ ਹੋਇਆ ਹੈ।


DIsha

Content Editor

Related News