ਲਾਕਡਾਊਨ ''ਚ ਫਸੀ ਬਾਰਾਤ, 35 ਦਿਨਾਂ ਬਾਅਦ ਹੋਈ ਵਿਦਾਈ

04/27/2020 10:50:53 AM

ਅਲੀਗੜ- ਲਾਕਡਾਊਨ ਕਾਰਨ ਅਲੀਗੜ 'ਚ ਇਕ ਬਾਰਾਤ ਪਿਛਲੇ 35 ਦਿਨਾਂ ਤੋਂ ਫਸੀ ਸੀ, ਜਿਸ ਨੂੰ ਐਤਵਾਰ ਨੂੰ ਧੂਮਧਾਮ ਨਾਲ ਝਾਰਖੰਡ ਵਿਦਾ ਕੀਤਾ ਗਿਆ। ਡੀ.ਐੱਮ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਲਾੜੀ ਨੂੰ ਪੂਰੀ ਰਸਮਾਂ ਨਾਲ ਵਿਦਾ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਲਾੜੀ ਨੂੰ ਤੋਹਫੇ ਵੀ ਦਿੱਤੇ। 35 ਦਿਨਾਂ ਤੱਕ ਪਿੰਡ ਦੇ ਲੋਕਾਂ ਨੇ ਹੀ ਲਾੜਾ-ਲਾੜੀ ਅਤੇ ਬਾਰਾਤੀਆਂ ਦਾ ਧਿਆਨ ਰੱਖਿਆ, ਇਸ ਲਈ ਵਿਦਾਈ ਦੇ ਸਮੇਂ ਸਾਰੇ ਭਾਵੁਕ ਹੋ ਗਏ।

22 ਮਾਰਚ ਨੂੰ ਹੋਇਆ ਸੀ ਵਿਆਹ
ਦਰਅਸਲ ਅਲੀਗੜ ਸਥਿਤ ਅਤਰੌਲੀ 'ਚ ਪਿੰਡ ਵਿਧੀਪੁਰ ਵਾਸੀ ਨਰਪਤ ਸਿੰਘ ਆਰੀਆ ਦੀ ਬੇਟੀ ਸਾਵਿਤਰੀਆਰੀਆ ਦਾ ਵਿਆਹ 22 ਮਾਰਚ ਨੂੰ ਹੋਇਆ ਸੀ। 21 ਮਾਰਚ ਦੀ ਰਾਤ ਬਾਰਾਤ ਝਾਰਖੰਡ ਦੇ ਜ਼ਿਲਾ ਧਨਬਾਦ ਦੇ ਤਹਿਸੀਲ ਤੋਪਚਾਂਚੀ ਦੇ ਪਿੰਡ ਵੈਲਮੀ ਤੋਂ ਆਈ ਸੀ। ਬਾਰਾਤ 'ਚ ਲਾੜਾ ਵਿਜੇ ਕੁਮਾਰ ਦੇ ਪਰਿਵਾਰ ਦੇ 12 ਮੈਂਬਰ ਸ਼ਾਮਲ ਸਨ ਪਰ 22 ਮਾਰਚ ਨੂੰ ਜਨਤਾ ਕਰਫਿਊ ਅਤੇ ਫਿਰ ਲਾਕਡਾਊਨ ਕਾਰਨ ਬਾਰਾਤ ਇੱਥੇ ਫਸ ਗਈ।

14 ਅਪ੍ਰੈਲ ਨੂੰ ਵਿਦਾਈ ਮੁੜ ਟਲੀ ਸੀ
ਲਾਕਡਾਊਨ ਨੂੰ 3 ਮਈ ਤੱਕ ਵਧਾਏ ਜਾਣ ਤੋਂ ਬਾਅਦ 14 ਅਪ੍ਰੈਲ ਨੂੰ ਵਿਦਾਈ ਇਕ ਵਾਰ ਫਿਰ ਟਲ ਗਈ। ਇਸ ਤੋਂ ਬਾਅਦ ਐਡਵੋਕੇਟ ਕਲਿਆਣ ਕਮੇਟੀ ਦੇ ਪ੍ਰਧਾਨ ਨਵਾਬ ਸਿੰਘ ਐਡਵੋਕੇਟ ਨੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਏਟਾ ਸੰਸਦ ਮੈਂਬਰ ਰਾਜਵੀਰ ਸਿੰਘ ਤੋਂ ਪੈਰਵੀ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰ ਨੇ ਡੀ.ਐੱਮ. ਨਾਲ ਗੱਲ ਕੀਤੀ ਅਤੇ ਫਿਰ ਪ੍ਰਸ਼ਾਸਨ ਨੇ ਐਤਵਾਰ ਨੂੰ ਵਿਦਾਈ ਦੀ ਮਨਜ਼ੂਰੀ ਮਿਲੀ। ਇਸ ਮੌਕੇ ਸਾਬਕਾ ਜ਼ਿਲਾ ਪੰਚਾਇਤ ਮੈਂਬਰ ਸੁਸ਼ਮਾ ਰਾਣੀ ਅਤੇ ਨਵਾਬ ਸਿੰਘ ਐਡਵੋਕੇਟ ਵੀ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਪਹੁੰਚੇ।


DIsha

Content Editor

Related News