ਹਰਿਆਣਾ ''ਚ ਲਾਕਡਾਊਨ ਵਧਾਉਣ ਦੇ CM ਖੱਟੜ ਨੇ ਦਿੱਤੇ ਸੰਕੇਤ

04/11/2020 6:31:47 PM

ਫਰੀਦਾਬਾਦ-ਹਰਿਆਣਾ 'ਚ 15 ਦਿਨਾਂ ਦੇ ਲਈ ਲਾਕਡਾਊਨ ਵਧਾਇਆ ਜਾਣਾ ਲਗਭਗ ਤੈਅ ਹੈ, ਜਿਸ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਸੂਬੇ 'ਚ ਲਾਕਡਾਊਨ ਵਧਾਏ ਜਾਣ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਪੱਸ਼ਟ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 177 ਤੱਕ ਪਹੁੰਚ ਗਏ ਹਨ। ਇਸ ਤੋਂ ਇਲਾਵਾ ਭਾਰਤ 'ਚ ਇਸ ਸਮੇਂ 7,447 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 239 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 643 ਲੋਕ ਠੀਕ ਵੀ ਹੋ ਚੁੱਕੇ ਹਨ। 

ਮੁੱਖ ਮੰਤਰੀ ਅਨੁਸਾਰ ਜੇਕਰ ਹਰਿਆਣਾ 'ਚ ਲਾਕਡਾਊਨ ਵਧਦਾ ਹੈ ਤਾਂ ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ। ਪੂਰੇ ਹਰਿਆਣਾ ਨੂੰ ਤਿੰਨ ਭਾਗਾ 'ਚ ਵੰਡਿਆ ਜਾਵੇਗਾ, ਜਿਨ੍ਹਾਂ 'ਚ ਫਰੀਦਾਬਾਦ ਗੁਰੂਗ੍ਰਾਮ, ਪਲਵਲ ਅਤੇ ਨੂਹ ਨੂੰ ਵੱਖਰਾ ਅਤਿ ਸੰਵੇਦਨਸ਼ੀਲ ਰੈੱਡ ਜ਼ੋਨ ਦੇ ਰੂਪ 'ਚ ਰੱਖਿਆ ਜਾਵੇਗਾ, ਬਾਕੀ ਹਰਿਆਣਾ ਨੂੰ ਦੋ ਹਿੱਸਿਆਂ 'ਚ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਜਿੱਥੇ ਕੋਰੋਨਾ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਸਖਤਾਈ ਨਾਲ ਲਾਕਡਾਊਨ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਹਰਿਆਣਾ 'ਚ ਕੋਰੋਨਾਵਾਇਰਸ ਦੀ ਦੂਜੀ ਸਟੇਜ 'ਤੇ ਚਲ ਰਿਹਾ ਹੈ ਅਤੇ ਰੋਜ਼ਾਨਾ 20-25 ਮਾਮਲੇ ਸਾਹਮਣੇ ਆਉਂਦੇ ਹਨ। 

ਮੁੱਖ ਮੰਤਰੀ ਖੱਟੜ ਨੇ ਕਿਹਾ, "ਲਾਕਡਾਊਨ ਦਾ ਪੀਰੀਅਤ 14 ਅਪ੍ਰੈਲ ਤੋਂ ਬਾਅਦ ਲਗਭਗ 2 ਹਫਤਿਆਂ ਦੇ ਲਈ ਵਧਣ ਹੀ ਵਾਲਾ ਹੈ, ਮੈਂ ਅਜਿਹਾ ਮੰਨਦਾ ਹਾਂ। ਪ੍ਰਧਾਨ ਮੰਤਰੀ ਮੋਦੀ ਇਸ ਦਾ ਜਲਦੀ ਹੀ ਐਲਾਨ ਕਰਨ ਵਾਲੇ ਹਨ।"


Iqbalkaur

Content Editor

Related News