ਲਾਕਡਾਊਨ ''ਚ ਵਾਤਾਵਰਣ ਨੂੰ ਹੋਇਆ ''ਫਾਇਦਾ'', ਪ੍ਰਦੂਸ਼ਣ ਕੰਟਰੋਲ ਨਿਯਮ ਹੋਣ ਲਾਗੂ : ਜਾਵਡੇਕਰ

05/18/2020 11:43:06 AM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਲਾਕਡਾਊਨ ਕਰ ਕੇ ਜੋ ਕੁਦਰਤ ਨੂੰ ਫਾਇਦਾ ਮਿਲਿਆ ਹੈ, ਉਸ ਨੂੰ ਆਮ ਸਮੇਂ ਦੌਰਾਨ ਵੀ ਬਣਾ ਕੇ ਰੱਖਣ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ। ਜਾਵਡੇਕਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ, ਉਦਯੋਗਿਕ ਗਤੀਵਿਧੀਆਂ, ਵਾਹਨਾਂ ਦੀ ਆਵਾਜਾਈ ਅਤੇ ਨਿਰਮਾਣ ਗਤੀਵਿਧੀਆਂ 'ਚ ਕਾਫੀ ਕਮੀ ਆਈ, ਜਿਸ ਕਾਰਨ ਹਵਾ ਅਤੇ ਪਾਣੀ ਦੀ ਗੁਣਵੱਤਾ 'ਚ ਸੁਧਾਰ ਹੋਇਆ ਹੈ। ਕੇਂਦਰੀ ਮੰਤਰੀ ਨੇ ਉਨ੍ਹਾਂ ਤੋਂ ਇਸ ਪੱਧਰ ਨੂੰ ਆਮ ਦਿਨਾਂ ਵਿਚ ਵੀ ਬਣਾ ਕੇ ਰੱਖਣ ਦੀ ਕੋਸ਼ਿਸ਼ ਦੀ ਬੇਨਤੀ ਕੀਤੀ।

ਜਾਵਡੇਕਰ ਨੇ ਕਿਹਾ ਕਿ ਜਦੋਂ ਆਮ ਜ਼ਿੰਦਗੀ ਫਿਰ ਤੋਂ ਸ਼ੁਰੂ ਹੋਵੇਗੀ, ਇਹ ਮੌਜੂਦਾ ਵਾਤਾਵਰਣੀ ਲਾਭ ਨੂੰ ਬਣਾ ਕੇ ਰੱਖਣ ਲਈ ਵੱਧ ਚੁਣੌਤੀਪੂਰਨ ਹੋ ਜਾਵੇਗਾ ਪਰ ਸਾਡੇ ਕੋਲ ਇਹ ਸਾਬਿਤ ਕਰਨ ਦਾ ਮੌਕਾ ਹੈ ਕਿ ਆਮ ਗਤੀਵਿਧੀਆਂ ਦੌਰਾਨ ਵੀ ਸਾਡੇ ਕੋਲ ਕਾਫੀ ਬਿਹਤਰ ਵਾਤਾਵਰਣ ਹੋ ਸਕਦਾ ਹੈ। ਇਹ ਇਕ ਚੁਣੌਤੀ ਹੈ, ਜਿਸ ਨੂੰ ਸੂਬੇ ਦੇ ਅਧਿਕਾਰੀ ਵਾਤਾਵਰਣੀ ਮਾਪਦੰਡਾਂ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰ ਕੇ ਪੂਰਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਵੱਖ-ਵੱਖ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਹਵਾ ਅਤੇ ਪਾਣੀ ਦੀ ਗੁਣਵੱਤਾ ਵਿਚ ਜ਼ਿਕਰਯੋਗ ਸੁਧਾਰ ਹੋਇਆ ਹੈ। ਨਾਲ ਹੀ ਆਵਾਜ਼ ਪ੍ਰਦੂਸ਼ਣ ਵਿਚ ਵੀ ਕਮੀ ਆਈ ਹੈ। ਜਾਵਡੇਕਰ ਨੇ ਕਿਹਾ ਕਿ ਲੋਕਾਂ ਵਿਚ ਵਾਤਾਵਰਣ ਨੂੰ ਲੈ ਕੇ ਵਧੇਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ, ਤਾਂ ਜੋ ਬਿਹਤਰ ਜੀਵਨ ਸ਼ੈਲੀ ਪ੍ਰਬੰਧਨ ਜ਼ਰੀਏ ਵਾਤਾਵਰਣ ਦੀ ਸਿਹਤ ਵਿਚ ਚੰਗੇ ਬਦਲਾਅ ਦੀ ਸ਼ਲਾਘਾ ਕਰ ਸਕੀਏ।


Tanu

Content Editor

Related News