ਕੋਰੋਨਾ ਆਫ਼ਤ: ਦਿੱਲੀ ’ਚ 31 ਮਈ ਤੱਕ ਵਧੀ ਤਾਲਾਬੰਦੀ

05/23/2021 12:44:10 PM

ਨਵੀਂ ਦਿੱਲੀ— ਦਿੱਲੀ ’ਚ ਲਾਈ ਗਈ ਤਾਲਾਬੰਦੀ ਦੀ ਮਿਆਦ 31 ਮਈ ਸਵੇਰੇ 5 ਵਜੇ ਤੱਕ ਵਧਾ ਦਿੱਤੀ ਗਈ ਹੈ। ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕੇਸ ਘੱਟਣ ’ਤੇ ਅਸੀਂ ਦਿੱਲੀ ਨੂੰ 31 ਮਈ ਤੋਂ ਬਾਅਦ ਅਨਲਾਕ ਕਰਾਂਗੇ, ਉਦੋਂ ਤੱਕ ਸਾਡੀ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਮੁਤਾਬਕ ਹੀ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਦਿੱਲੀ ’ਚ 18 ਅਪ੍ਰੈਲ ਤੋਂ ਸ਼ੁਰੂ ਹੋਈ ਤਾਲਾਬੰਦੀ ਭਲਕੇ ਯਾਨੀ ਕਿ 24 ਮਈ ਨੂੰ ਖ਼ਤਮ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਸ ਨੂੰ ਇਕ ਹਫ਼ਤੇ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਦਿੱਲੀ ਵਿਚ 31 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ। 

ਇਹ ਵੀ ਪੜ੍ਹੋ: ਦਿੱਲੀ 'ਚ 18-44 ਸਾਲ ਦੇ ਲੋਕਾਂ ਨੂੰ ਫਿਲਹਾਲ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਕੇਜਰੀਵਾਲ ਨੇ ਦੱਸੀ ਇਹ ਵਜ੍ਹਾ

ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਰਹਿਣ ਕਾਰਨ ਦਿੱਲੀ ਵਿਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਤਾਲਾਬੰਦੀ ਤੋਂ ਬਾਅਦ ਕੋਰੋਨਾ ’ਤੇ ਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਘੱਟ ਲੋਕ ਪੀੜਤ ਪਾਏ ਜਾ ਰਹੇ ਹਨ। ਦਿੱਲੀ ’ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਕੁੱਲ 1600 ਨਵੇਂ ਮਾਮਲੇ ਆਏ, ਵਾਇਰਸ ਦੀ ਦਰ ਡਿੱਗ ਕੇ 2.5 ਫ਼ੀਸਦੀ ਹੋਈ ਹੈ। ਅਪ੍ਰੈਲ ’ਚ ਇਕ ਸਮਾਂ ਅਜਿਹਾ ਆਇਆ ਸੀ, ਜਦੋਂ ਵਾਇਰਸ ਦਰ 36 ਫ਼ੀਸਦੀ ਤੱਕ ਹੋ ਗਈ ਸੀ। 

ਇਹ ਵੀ ਪੜ੍ਹੋ: ਭਾਰਤ ਪਹੁੰਚੀਆਂ ਸਪੂਤਨਿਕ-ਵੀ ਦੀਆਂ ਡੇਢ ਲੱਖ ਖੁਰਾਕਾਂ, ਜੂਨ ਤੱਕ 50 ਲੱਖ ਹੋ ਸਕਦਾ ਹੈ ਅੰਕੜਾ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਵੈਕਸੀਨ ਲਗਾਉਣਾ ਸਾਡੀ ਪਹਿਲੀ ਤਰਜੀਹ ਹੈ। ਜੇਕਰ ਵੈਕਸੀਨ ਸਾਰਿਆਂ ਨੂੰ ਲੱਗ ਜਾਵੇ ਤਾਂ ਕੋਰੋਨਾ ਦੀ ਤੀਜੀ ਲਹਿਰ ਤੋਂ ਬਚ ਜਾਵਾਂਗੇ। ਵੈਕਸੀਨ ਦੀ ਬਹੁਤ ਘਾਟ ਆ ਰਹੀ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਨੂੰ ਵੀ ਦੂਰ ਕੀਤਾ ਜਾਵੇਗਾ। ਦਿੱਲੀ ਦੇ ਲੋਕਾਂ ਲਈ ਵੈਕਸੀਨ ’ਤੇ ਜਿੰਨਾ ਖ਼ਰਚ ਕਰਨ ਦੀ ਲੋੜ ਹੈ, ਉਸ ਲਈ ਸਰਕਾਰ ਤਿਆਰ ਹੈ।

ਇਹ ਵੀ ਪੜ੍ਹੋ: ਸਵਾਲਾਂ ਦੇ ਘੇਰੇ 'ਚ ਕੇਂਦਰ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੈਕਸੀਨੇਸ਼ਨ ਨੂੰ ਲੈ ਕੇ ਲਾਏ ਗੰਭੀਰ ਇਲਜ਼ਾਮ


Tanu

Content Editor

Related News