ਲਾਕਡਾਊਨ ''ਚ ਘੁੰਮਣ ਨਿਕਲਿਆ ਫਰਜ਼ੀ IAS, ਫਿਰ ਇਸ ਤਰਾਂ ਖੁੱਲੀ ਪੋਲ

Monday, Apr 13, 2020 - 04:29 PM (IST)

ਲਾਕਡਾਊਨ ''ਚ ਘੁੰਮਣ ਨਿਕਲਿਆ ਫਰਜ਼ੀ IAS, ਫਿਰ ਇਸ ਤਰਾਂ ਖੁੱਲੀ ਪੋਲ

ਨਵੀਂ ਦਿੱਲੀ- ਦਿੱਲੀ ਦੇ ਉੱਤਰ ਪੱਛਮੀ ਜ਼ਿਲੇ 'ਚ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਫਰਜ਼ੀ ਆਈ.ਏ.ਐੱਸ. ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਲਾਕਡਾਊਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਵਾਹਨ ਲੈ ਕੇ ਸੜਕ 'ਤੇ ਘੁੰਮ ਰਿਹਾ ਸੀ ਅਤੇ ਰੋਕਣ 'ਤੇ ਪੁਲਸ ਨੂੰ ਆਕੜ ਦਿਖਾਉਣ ਲੱਗਾ। ਪੁਲਸ ਅਨੁਸਾਰ ਦੋਸ਼ੀ ਦੀ ਗੱਡੀ 'ਚ ਦਿੱਲੀ ਪੁਲਸ ਦਾ ਲੋਗੋ ਲੱਗਾ ਹੋਇਆ ਸੀ। ਜਦੋਂ ਕਾਰ ਸਵਾਰ ਨੂੰ ਬੈਰੀਕੇਡ 'ਤੇ ਰੋਕਿਆ ਗਿਆ ਤਾਂ ਉਹ ਗੁੱਸੇ ਨਾਲ ਬਾਹਰ ਨਿਕਲਿਆ ਅਤੇ ਪੁਲਸ ਨਾਲ ਉਲਝ ਗਿਆ। ਦੋਸ਼ੀ ਨੇ ਰੌਬ ਝਾੜਦੇ ਹੋਏ ਖੁਦ ਨੂੰ ਗ੍ਰਹਿ ਮੰਤਰਾਲੇ 'ਚ ਸੀਨੀਅਰ ਆਈ.ਏ.ਐੱਸ. ਦੱਸਿਆ ਅਤੇ ਪੁਲਸ ਕਰਮਚਾਰੀਆਂ ਨੂੰ ਬੋਲਿਆ ਤੁਹਾਡੀ ਹਿੰਮਤ ਕਿਵੇਂ ਹੋਈ ਕਾਰ ਚੈੱਕ ਕਰਨ ਦੀ। ਉਸ ਦੀ ਗੱਡੀ 'ਤੇ ਅੱਗੇ ਅਤੇ ਪਿੱਛੇ ਸਰਕਾਰ ਲਿਖਿਆ ਹੋਇਆ ਸੀ।
 

ਪੁਲਸ ਦਾ ਸਟਾਫ ਵੀ ਉਸ ਦੀ ਧਮਕੀ ਨਾਲ ਡਰ ਗਿਆ
ਪੁਲਸ ਦਾ ਸਟਾਫ ਵੀ ਉਸ ਦੀ ਧਮਕੀ ਨਾਲ ਡਰ ਗਿਆ। ਜਿਸ ਤੋਂ ਬਾਅਦ ਕੇਸ਼ਵਪੁਰਮ ਦੇ ਐੱਸ.ਐੱਚ. ਓ. ਵੀ ਉੱਥੇ ਪਹੁੰਚ ਗਏ। ਜਦੋਂ ਧਮਕੀ ਦੇ ਰਹੇ ਸ਼ਖਸ ਤੋਂ ਪਛਾਣ ਪੱਤਰ ਮੰਗਿਆ ਗਿਆ ਤਾਂ ਉਸ ਨੇ ਗ੍ਰਹਿ ਮੰਤਰਾਲੇ ਲਿਖੀ ਹੋਈ ਇਕ ਫਾਈਲ ਦਿਖਾਈ। ਇਹ ਵੀ ਦੱਸਿਆ ਕਿ ਉਹ 2009 ਬੈਚ ਦਾ ਆਈ.ਏ.ਐੱਸ. ਅਫ਼ਸਰ ਹੈ। ਉਸ ਨੇ ਕਈ ਆਈ.ਏ.ਐੱਸ. ਅਫ਼ਸਰਾਂ ਦੇ ਨਾਂ ਵੀ ਦੱਸੇ ਪਰ ਜਦੋਂ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਹੋਈ ਤਾਂ ਉਸ ਦੀ ਪੋਲ ਖੁੱਲ ਗਈ।
 

ਸੈਰ-ਸਪਾਟੇ ਤੇ ਟਸ਼ਨ ਦਿਖਾਉਣ ਲਈ ਬਣਿਆ ਫਰਜ਼ੀ ਆਈ.ਏ.ਐੱਸ.
ਪੁਲਸ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਫੜ ਲਿਆ ਅਤੇ ਉਸ ਦੀ ਗੱਡੀ ਵੀ ਜ਼ਬਤ ਕਰ ਲਈ। ਦੋਸ਼ੀ ਦੀ ਪਛਾਣ 29 ਸਾਲਾ ਆਦਿੱਤਿਯ ਗੁਪਤਾ ਦੇ ਰੂਪ 'ਚ ਹੋਈ ਹੈ, ਜੋ ਕੇਸ਼ਵਪੁਰਮ ਇਲਾਕੇ ਦਾ ਹੀ ਰਹਿਣ ਵਾਲਾ ਹੈ। ਉਸ ਦੇ ਪਿਤਾ ਇਕ ਕਾਨਟਰੈਕਟਰ ਹਨ। ਪੁਲਸ ਅਨੁਸਾਰ, ਦੋਸ਼ੀ ਲਾਕਡਾਊਨ ਦਰਮਿਆਨ ਸਿਰਫ਼ ਸੈਰ-ਸਪਾਟੇ ਲਈ ਅਤੇ ਟਸ਼ਨ ਦਿਖਾਉਣ ਲਈ ਫਰਜ਼ੀ ਆਈ.ਏ.ਐੱਸ. ਬਣ ਗਿਆ ਸੀ। ਫਿਲਹਾਲ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


author

DIsha

Content Editor

Related News