ਹਰਿਆਣਾ ’ਚ ਹੁਣ ਰਾਤ 11 ਵਜੇ ਤੱਕ ਖੁੱਲ੍ਹ ਸਕਣਗੇ ਮਾਲ ਅਤੇ ਭੀੜ ਤੋਂ ਦੂਰ ਬਣੇ ਰੈਸਟੋਰੈਂਟ

07/25/2021 11:57:09 AM

ਹਰਿਆਣਾ (ਪਾਂਡੇ)- ਹਰਿਆਣਾ ਸਰਕਾਰ ਨੇ ਸੂਬੇ 'ਚ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕੋਰੋਨਾ ਰੋਕੂ ਲਾਕਡਾਊਨ ਨੂੰ ਸ਼ਨੀਵਾਰ 2 ਅਗਸਤ ਤੱਕ ਇਕ ਹਫ਼ਤੇ ਲਈਹੋਰ ਵਧਾ ਦਿੱਤਾ ਹੈ। ਆਫ਼ਤ ਪ੍ਰਬੰਧਨ ਐਕਟ 2005 ਦੇ ਪ੍ਰਬੰਧਾਂ ਤੱਕ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਮੁੱਖ ਸਕੱਤਰ ਵਿਜੇ ਵਰਧਨ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ,''ਲਾਕਡਾਊਨ 26 ਜੁਲਾਈ (ਸਵੇਰੇ 5 ਵਜੇ) ਤੋਂ 2 ਅਗਸਤ (ਸਵੇਰੇ 5 ਵਜੇ) ਤੱਕ ਇਕ ਹਫ਼ਤੇ ਲਈ ਹੋਰ ਵਧਾਇਆ ਜਾਂਦਾ ਹੈ।'' ਆਦੇਸ਼ 'ਚ ਕਿਹਾ ਗਿਆ ਹੈ ਕਿ ਕੋਵਿਡ ਪ੍ਰੋਟੋਕੋਲ ਅਧੀਨ ਹੁਣ ਸੂਬੇ ’ਚ ਮਾਲ ਅਤੇ ਭੀੜ ਤੋਂ ਦੂਰ ਬਣੇ ਰੈਸਟੋਰੈਂਟਾਂ ਨੂੰ ਰਾਤ 11 ਵਜੇ ਤੱਕ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਪਹਿਲਾਂ ਇਹ ਆਗਿਆ ਰਾਤ 10 ਵਜੇ ਤੱਕ ਸੀ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ, 100 ਫੀਸਦੀ ਸਮਰੱਥਾ ਨਾਲ ਚੱਲਣਗੀਆਂ ਬੱਸਾਂ ਤੇ ਮੈਟਰੋ

ਓਧਰ ਯੂਨੀਵਰਸਿਟੀਆਂ ਦੀ ਦਾਖਲਾ ਪ੍ਰੀਖਿਆ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਮੁਲਾਜ਼ਮ ਚੋਣ ਕਮਿਸ਼ਨ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਹਿਲਾਂ ਵਾਂਗ ਆਮ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਅਤੇ ਆਮ ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਸਰਕਾਰ ਵਲੋਂ ਜਾਰੀ ਮਹਾਮਾਰੀ ਅਲਰਟ- ਸੁਰੱਖਿਅਤ ਹਰਿਆਣਾ ਵਿਚ ਪਹਿਲਾਂ ਦੇ ਨਿਰਧਾਰਤ ਹੁਕਮਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਅਧੀਨ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਚਲਦਾ ਰਹੇਗਾ। ਬਾਕੀ ਦੇ ਹੁਕਮ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।

ਇਹ ਵੀ ਪੜ੍ਹੋ : ‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ


DIsha

Content Editor

Related News