ਲਾਕਡਾਊਨ : ਖੁਦ ਈ-ਰਿਕਸ਼ਾ ਚਲਾ ਕੇ ਘਰ-ਘਰ ਰਾਸ਼ਨ ਵੰਡ ਰਹੇ ਨੇ DSP, ਲੋਕਾਂ ਨੇ ਕੀਤਾ ''ਸੈਲਿਊਟ''

Monday, Apr 13, 2020 - 12:03 PM (IST)

ਲਾਕਡਾਊਨ : ਖੁਦ ਈ-ਰਿਕਸ਼ਾ ਚਲਾ ਕੇ ਘਰ-ਘਰ ਰਾਸ਼ਨ ਵੰਡ ਰਹੇ ਨੇ DSP, ਲੋਕਾਂ ਨੇ ਕੀਤਾ ''ਸੈਲਿਊਟ''

ਮਹੋਬਾ— ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਰਕਾਰ ਵਲੋਂ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਸ ਫੈਸਲੇ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਪੁਲਸ ਦੇ ਮੋਢਿਆਂ 'ਤੇ ਹੈ। ਇਕ ਪਾਸੇ ਜਿੱਥੇ ਘਰਾਂ 'ਚੋਂ ਬਾਹਰ ਨਾ ਨਿਕਲ ਸਕਣ ਕਾਰਨ ਨਾਰਾਜ਼ ਲੋਕਾਂ ਨਾਲ ਪੁਲਸ ਦੀਆਂ ਝੜਪਾਂ ਦੀ ਖ਼ਬਰਾਂ ਆ ਰਹੀਆਂ ਹਨ, ਉੱਥੇ ਹੀ ਕੁਝ ਪੁਲਸ ਮੁਲਾਜ਼ਮ ਵੀ ਇਸ ਔਖੀ ਘੜੀ ਵਿਚ ਲੋਕਾਂ ਲਈ ਫਰਿਸ਼ਤੇ ਬਣ ਕੇ ਸਾਹਮਣੇ ਆ ਰਹੇ ਹਨ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ, ਬੁੰਦੇਲਖੰਡ 'ਚ ਮਹੋਬਾ ਜ਼ਿਲੇ ਦੇ ਡੀ. ਐੱਸ. ਪੀ. ਅਵਧ ਸਿੰਘ ਨੇ। ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਉਹ ਖੁਦ ਗਲੀਆਂ 'ਚ ਈ-ਰਿਕਸ਼ਾ ਚਲਾ ਕੇ ਲੋਕਾਂ ਰਾਸ਼ਨ ਵੰਡ ਰਹੇ ਹਨ। ਡੀ. ਐੱਸ. ਪੀ. ਦੀ ਅਜਿਹੀ ਕਾਰਜਸ਼ੈਲੀ ਇੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਵਧ ਸਿੰਘ ਦੀ ਸੇਵਾ ਭਾਵਨਾ ਨੇ ਖਾਕੀ ਦੀ ਸ਼ਾਨ ਨੂੰ ਚਾਰ ਚੰਦ ਲਾਏ ਹਨ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ, 90 ਮੈਡੀਕਲ ਕਰਮੀ ਵੀ ਇਨਫੈਕਟਿਡ

ਲਾਕਡਾਊਨ ਕਰ ਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਪੈ ਜਾਣ ਕਾਰਨ ਮਹੋਬਾ ਜ਼ਿਲੇ 'ਚ ਰੋਜ਼ਾਨਾ ਕਮਾਉਣ ਖਾਣੇ ਵਾਲੇ ਸੈਂਕੜਿਆਂ ਦੀ ਗਿਣਤੀ 'ਚ ਪਰਿਵਾਰ 'ਤੇ ਔਖਾ ਸਮਾਂ ਹੈ। ਉਨ੍ਹਾਂ ਦੇ ਸਾਹਮਣੇ ਭੋਜਨ ਦੀ ਸਮੱਸਿਆ ਹੈ, ਇਸ ਮੌਕੇ 'ਤੇ ਲੋੜਵੰਦਾਂ ਦੀ ਮਦਦ ਲਈ ਵੱਖ-ਵੱਖ ਸਮਾਜਸੇਵੀ ਸਮਾਜਿਕ ਸੰਸਥਾਵਾਂ ਅੱਗੇ ਆਈਆਂ ਹਨ। ਜ਼ਿਲੇ 'ਚ ਕੋਈ ਭੁੱਖਾ ਨਾ ਰਹੇ, ਇਸ ਲਈ ਪੁਲਸ ਖੁਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੀ ਹੈ। ਪੁਲਸ ਮਹਿਕਮਾ ਦਿਨ-ਰਾਤ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਰਿਹਾ ਹੈ। ਪੁਲਸ ਨੇ ਕੋਰੋਨਾ ਆਫਤ ਦੌਰਾਨ ਇੱਥੇ ਜਿਸ ਤਰ੍ਹਾਂ ਦਾ ਮਨੁੱਖਤਾ ਦਾ ਚਿਹਰਾ ਦਿਖਾਇਆ ਹੈ, ਉਸ ਦੀ ਚਾਰੋਂ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਲੋਕ ਪੁਲਸ ਮਹਿਕਮੇ ਨੂੰ ਵਾਰ-ਵਾਰ ਸੈਲਿਊਟ ਕਰ ਰਹੇ ਹਨ। 

ਇਹ ਵੀ ਪੜ੍ਹੋ :  ਲਾਕਡਾਊਨ : ਫਰਿਸ਼ਤਾ ਬਣ ਪੁੱਜੀ ਪੁਲਸ, ਗਰਭਵਤੀ ਔਰਤ ਨੇ ਵੈਨ 'ਚ ਬੱਚੀ ਨੂੰ ਦਿੱਤਾ ਜਨਮ

ਦੱਸ ਦੇਈਏ ਕਿ ਦੇਸ਼ ਭਰ 'ਚ 25 ਮਾਰਚ ਤੋਂ 14 ਅਪ੍ਰੈਲ ਤਕ ਲਾਕਡਾਊਨ ਲਾਇਆ ਗਿਆ ਹੈ। ਕਈ ਸੂਬਿਆਂ 'ਚ ਇਸ ਲਾਕਡਾਊਨ ਦੇ ਸਮੇਂ ਨੂੰ ਵਧਾਇਆ ਗਿਆ ਹੈ, ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਇਕੋਂ-ਇਕ ਉਪਾਅ ਹੈ-ਲਾਕਡਾਊਨ।

ਇਹ ਵੀ ਪੜ੍ਹੋ : ਕੋਰੋਨਾ ਦੀ ਆਫਤ : 21 ਮਾਰਚ ਤੋਂ ਲਾੜੀ ਦੇ ਘਰ ਹੀ ‘ਲਾਕਡਾਊਨ’ ਹੋਏ ਬਰਾਤੀ


author

Tanu

Content Editor

Related News