ਦਿੱਲੀ ਪੁਲਸ ਨੇ ਆਪਣੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਸ਼ੁਰੂ ਕੀਤੀ ਹੈਲਪਲਾਈਨ

Tuesday, Apr 28, 2020 - 03:44 PM (IST)

ਦਿੱਲੀ ਪੁਲਸ ਨੇ ਆਪਣੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ ਸ਼ੁਰੂ ਕੀਤੀ ਹੈਲਪਲਾਈਨ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਪੁਲਸ ਨੇ ਲਾਕਡਾਊਨ ਦਾ ਸਖਤੀ ਨਾਲ ਪਾਲਣ ਕਰਾਉਣ ਲਈ ਦਿਨ-ਰਾਤ ਕੰਮ ਕਰ ਰਹੇ ਆਪਣੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਪੁਲਸ ਨੇ ਐਸ. ਟੀ. ਡੀ. ਸਹੂਲਤ ਨਾਲ '011-27491208' ਹੈਲਪਲਾਈਨ ਨੰਬਰ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ। ਇਸ 'ਤੇ ਦਿੱਲੀ ਪੁਲਸ ਅਧਿਕਾਰੀਆਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ (ਕਰਮਚਾਰੀਆਂ ਦਾ) ਹਾਲ-ਚਾਲ ਜਾਣ ਸਕਦੇ ਹਨ।

ਦੱਸ ਦੇਈਏ ਕਿ ਸਿਹਤ ਕਰਮਚਾਰੀ ਜਿੱਥੇ ਕੋਰੋਨਾ ਵਾਇਰਸ ਵਿਰੁੱਧ ਹਸਪਤਾਲਾਂ 'ਚ ਲੜਾਈ ਲੜ ਰਹੇ ਹਨ, ਉੱਥੇ ਹੀ ਪੁਲਸ ਮੁਲਾਜ਼ਮ ਲਾਕਡਾਊਨ ਦਾ ਸਖਤੀ ਨਾਲ ਪਾਲਣ ਕਰਾਉਣ ਲਈ ਸੜਕਾਂ 'ਤੇ ਤਾਇਨਾਤ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਔਖੀ ਘੜੀ 'ਚ ਇਹ ਹੈਲਪਲਾਈਨ ਨੰਬਰ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਤੱਕ ਉਨ੍ਹਾਂ ਦੀ ਜਾਣਕਾਰੀ ਪਹੁੰਚਾਉਣ ਦੇ ਇਕ ਵਾਧੂ ਸਰੋਤ ਦੇ ਤੌਰ 'ਤੇ ਕੰਮ ਕਰੇਗਾ। ਦਿੱਲੀ ਪੁਲਸ ਦੇ ਕਈ ਅਧਿਕਾਰੀਆਂ ਦੇ ਪਰਿਵਾਰ ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਆਦਿ ਸੂਬਿਆਂ ਵਿਚ ਰਹਿੰਦੇ ਹਨ।


author

Tanu

Content Editor

Related News