ਲਾਕਡਾਊਨ ਕਾਰਨ ਦਿੱਲੀ ਨਹੀਂ ਆ ਪਾ ਰਿਹਾ ਦੋਸ਼ੀ, ਕੋਰਟ ਨੇ ਦਿੱਤਾ ਇਹ ਨਿਰਦੇਸ਼
Thursday, May 14, 2020 - 04:05 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਧੋਖਾਧੜੀ ਦੇ ਇਕ ਮਾਮਲੇ 'ਚ ਦੋਸ਼ੀ ਵਿਅਕਤੀ ਨੂੰ ਮਨਜ਼ੂਰੀ ਦਿੱਤੀ ਹੈ ਕਿ ਜੇਕਰ ਕੋਵਿਡ-19 ਨਾਲ ਨਜਿੱਠਣ ਲਈ ਲੱਗੇ ਲਾਕਡਾਊਨ ਕਾਰਨ ਉਹ ਰਾਸ਼ਟਰੀ ਰਾਜਧਾਨੀ ਆਉਣ 'ਚ ਅਸਮਰੱਥ ਹੈ ਤਾਂ ਉਹ ਉੱਤਰ ਪ੍ਰਦੇਸ਼ 'ਚ ਜੇਲ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰ ਸਕਦਾ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਇਸ ਦੀ ਅੰਤਰਿਮ ਜ਼ਮਾਨਤ ਰੱਦ ਕਰ ਦਿੱਤੀ ਸੀ। ਜੱਜ ਬ੍ਰਜੇਸ਼ ਸੇਠੀ ਨੇ ਕਿਹਾ ਕਿ ਜੇਕਰ ਦੋਸ਼ੀ ਨੇ ਉੱਤਰ ਪ੍ਰਦੇਸ਼ 'ਚ ਜੇਲ ਅਧਿਕਾਰੀਆਂ ਦੇ ਸਾਹਮਣੇ ਆਤਮਸਰਮਪਣ ਨਹੀਂ ਕੀਤਾ ਤਾਂ ਉਸ ਨੂੰ ਰੇਲ ਜਾਂ ਸੜਕ ਮਾਰਗ ਰਾਹੀਂ ਦਿੱਲੀ ਲਿਆ ਕੇ ਤਿਹਾੜ ਜੇਲ 'ਚ ਆਤਮਸਮਰਪਣ ਕਰਨਾ ਹੋਵੇਗਾ। ਦੋਸ਼ੀ ਨੇ ਆਪਣੀ ਅੰਤਰਿਮ ਜ਼ਮਾਨਤ ਵਧਾਉਣ ਲਈ ਪਟੀਸ਼ ਦਾਇਰ ਕਰਦੇ ਹੋਏ ਕਿਹਾ ਸੀ ਕਿ ਕੋਵਿਡ-19 ਨਾਲ ਨਜਿੱਠਣ ਲਈ ਲੱਗੇ ਲਾਕਡਾਊਨ ਕਾਰਨ ਉੱਤਰ ਪ੍ਰਦੇਸ਼ 'ਚ ਫਸਿਆ ਹੈ ਅਤੇ ਦਿੱਲੀ ਨਹੀਂ ਆ ਪਾ ਰਿਹਾ ਹੈ। ਉਸ ਦੀ ਇਸੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਦਾ ਇਹ ਨਿਰਦੇਸ਼ ਆਇਆ।
ਪੁਲਸ ਨੇ ਉਸ ਦੀ ਪਟੀਸ਼ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਮੈਟਰੋਪਾਲਿਟਨ ਮੈਜਿਸਟਰੇਟ ਵਲੋਂ ਇਸ 'ਚ ਦਖਲਅੰਦਾਜ਼ੀ ਨਹੀਂ ਕਰਨ ਦਾ ਫੈਸਲਾ ਲਿਆ। ਹਾਈ ਕੋਰਟ ਨੇ ਕਿਹਾ ਕਿ ਜੇਕਰ ਦੋਸ਼ੀ ਟਰੇਨ 'ਤੇ ਆ ਰਿਹਾ ਹੈ ਤਾਂ ਰੇਲਵੇ ਪ੍ਰਸ਼ਾਸਨ ਟਿਕਟ ਦੇਣ 'ਚ ਉਸ ਨੂੰ ਤਰਜੀਹ ਦੇਵੇਗਾ, ਕਿਉਂਕਿ ਉਸ ਨੂੰ ਤਿਹਾੜ ਜੇਲ ਦੇ ਸਾਹਮਣੇ ਤੁਰੰਤ ਆਤਮਸਮਰਪਣ ਕਰਨਾ ਹੈ। ਦੋਸ਼ੀ ਦੇ ਟਰੇਨ 'ਤੇ ਨਹੀਂ ਆਉਣ 'ਤੇ ਜਾਂਚ ਅਧਿਕਾਰੀ ਨੂੰ ਖੁਦ ਜਾ ਕੇ ਉਸ ਨੂੰ ਟਰੇਨ ਜਾਂ ਸੜਕ ਮਾਰਗ ਰਾਹੀਂ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਨਿਰਦੇਸ਼ ਦੇ ਨਾਲ ਕੋਰਟ ਨੇ ਦੋਸ਼ੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।