ਦੁੱਖ ਦੀ ਘੜੀ 'ਚ ਭੁੱਖਿਆਂ ਨੂੰ ਰਜਾਉਣ ਲਈ ਦਿਨ-ਰਾਤ ਸੇਵਾ 'ਚ ਰੁੱਝੇ ਗੁਰੂ ਦੇ 'ਸਿੱਖ'

03/28/2020 4:48:17 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨਾਲ ਇਸ ਸਮੇਂ ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਹਾਹਾਕਾਰ ਮਚੀ ਹੋਈ ਹੈ। ਵੱਡੀ ਗਿਣਤੀ 'ਚ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਭਾਰਤ 'ਚ ਇਸ ਸਮੇਂ 21 ਦਿਨਾਂ ਲਈ ਲਾਕ ਡਾਊਨ ਲਾਗੂ ਹੈ ਤਾਂ ਅਜਿਹੇ 'ਚ ਮਨੁੱਖਤਾ ਦੀ ਸੇਵਾ 'ਚ ਗੁਰੂ ਦੇ ਸਿੱਖ ਦਿਨ-ਰਾਤ ਸੇਵਾ 'ਚ ਰੁੱਝੇ ਹੋਏ ਹਨ। ਇਹ ਤਸਵੀਰਾਂ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਹਨ, ਜਿੱਥੇ ਭੁੱਖਿਆਂ ਨੂੰ ਰਜਾਉਣ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। 

PunjabKesari

ਮਨੁੱਖਤਾ ਦੀ ਸੇਵਾ 'ਚ ਲੱਗੇ ਇਹ ਫਰਿਸ਼ਤੇ ਲੰਗਰ ਦੀ ਸੇਵਾ 'ਚ ਜੁੱਟੇ ਹਨ, ਤਾਂ ਕਿ ਦਿੱਲੀ 'ਚ ਕੋਈ ਭੁੱਖਾ ਨਾ ਸੌਂਵੇ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬੰਗਲਾ ਸਾਹਿਬ ਦੀ ਇਹ ਅਜਿਹੀ ਰਸੋਈ ਹੈ, ਜਿੱਥੇ ਸਿੱਖ ਲੰਗਰ ਦੀ ਸੇਵਾ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ ਪਰ ਅਜਿਹੇ ਵਿਚ ਉਹ ਲੋਕ ਵੀ ਹਨ, ਜੋ ਚਿੰਤਾ 'ਚ ਹਨ ਕਿ ਕੋਈ ਭੁੱਖਾ ਨਾ ਸੌਂਵੇ।

PunjabKesari

ਸਿੱਖ ਦਿਨ-ਰਾਤ ਮਨੁੱਖਤਾ ਦੀ ਸੇਵਾ ਲਈ ਲੰਗਰ ਪਕਾਉਣ ਦੇ ਕੰਮ 'ਚ ਜੁੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਬੰਦੀਆਂ ਕਾਰਨ ਇੱਥੇ 62 ਫੀਸਦੀ ਕੰਮ ਚੱਲ ਰਿਹਾ ਹੈ, ਹੁਣ ਇੱਥੇ 40 ਤੋਂ 50 ਹਜ਼ਾਰ ਲੋਕਾਂ ਲਈ ਲੰਗਰ ਪਕਾਇਆ ਜਾ ਰਿਹਾ ਹੈ। ਇਹ ਬੰਗਲਾ ਸਾਹਿਬ ਦੀ ਅਜਿਹੀ ਰਸੋਈ ਹੈ, ਜੋ ਦਿਨ 'ਚ 10 ਲੱਖ ਦੇ ਕਰੀਬ ਲੰਗਰ ਖੁਆਉਣ ਦੀ ਵਿਵਸਥਾ ਕਰਦੀ ਹੈ। ਇਹ ਇਕ ਗੁਰਦੁਆਰਾ ਹੈ, ਇਸੇ ਤਰ੍ਹਾਂ ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਮੋਤੀ ਬਾਗ ਸਾਹਿਬ ਵੀ ਹੈ, ਜਿੱਥੇ ਸੇਵਾ ਦਾ ਕੰਮ ਚੱਲ ਰਿਹਾ ਹੈ।


Tanu

Content Editor

Related News