ਲਾਕਡਾਊਨ ਦਾ ਕਮਾਲ, UP ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਲਿਆ ਦੀਆਂ ਬਰਫ਼ੀਲੀਆਂ ਪਹਾੜੀਆਂ

Friday, May 21, 2021 - 05:46 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਲੋਕ ਘਰ 'ਚ ਹੀ ਸਮਾਂ ਬਿਤਾ ਰਹੇ ਹਨ। ਕੋਰੋਨਾ ਕਾਰਨ ਅਰਥਵਿਵਸਥਾ ਅਤੇ ਜਾਨ-ਮਾਲ ਨੂੰ ਜ਼ਬਰਦਸਤ ਨੁਕਸਾਨ ਤਾਂ ਪਹੁੰਚਿਆ ਹੈ ਪਰ ਇਸ ਦੌਰ 'ਚ ਇਕ ਸਕਾਰਾਤਮਕ ਚੀਜ਼ ਹੋਈ ਹੈ ਅਤੇ ਉਹ ਇਹ ਹੈ ਕਿ ਦੇਸ਼ ਦੀ ਹਵਾ ਬਿਹਤਰ ਹੋ ਗਈ ਹੈ, ਜਿਸ ਕਾਰਨ ਸ਼ਹਿਰਾਂ 'ਚ ਬਰਫ਼ੀਲੇ ਪਹਾੜ ਦਿੱਸਣ ਲੱਗੇ ਹਨ। ਆਈ.ਐੱਫ.ਐੱਸ. ਅਫ਼ਸਰ ਰਮੇਸ਼ ਪਾਂਡੇ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਤਸਵੀਰ ਰਾਹੀਂ ਦੱਸਿਆ ਹੈ ਕਿ ਸਹਾਰਨਪੁਰ ਤੋਂ ਹਿਮਾਲਿਆ ਦੇ ਬਰਫ਼ੀਲੇ ਪਹਾੜ ਦਿੱਸਣ  ਲੱਗੇ ਹਨ। 

PunjabKesariਮੀਂਹ ਤੋਂ ਬਾਅਦ ਆਸਮਾਨ ਕਾਫ਼ੀ ਸਾਫ਼ ਹੋ ਚੁਕਿਆ ਹੈ ਅਤੇ ਏ.ਕਿਊ.ਆਈ. ਵੀ ਕਰੀਬ 85 ਹੈ। ਇਨ੍ਹਾਂ ਤਸਵੀਰਾਂ ਨੂੰ ਡਾਕਟਰ ਵਿਵੇਕ ਬੈਨਰਜੀ ਨੇ ਕਲਿੱਕ ਕੀਤਾ ਹੈ। ਦੱਸਣਯੋਗ ਹੈ ਕਿ ਸਿਰਫ਼ ਸਹਾਰਨਪੁਰ ਤੋਂ ਹੀ ਨਹੀਂ ਸਗੋਂ ਪੰਜਾਬ ਦੇ ਜਲੰਧਰ 'ਚ ਵੀ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਬੀਤੇ ਸਾਲ ਲਾਕਡਾਊਨ ਕਾਰਨ ਮੌਸਮ ਅਜਿਹਾ ਸਾਫ਼ ਹੋਇਆ ਸੀ ਕਿ ਲੋਕਾਂ ਨੇ ਕਾਫ਼ੀ ਸਮੇਂ ਬਾਅਦ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਨੀਲਾ ਆਸਮਾਨ ਦੇਖਿਆ ਸੀ। ਇਸ ਤੋਂ ਇਲਾਵਾ ਸੁੰਨਸਾਨ ਸੜਕਾਂ 'ਤੇ ਕੁਝ ਜੰਗਲੀ ਜਾਨਵਰ ਵੀ ਟਹਿਲਦੇ ਨਜ਼ਰ ਆਏ ਸਨ।


DIsha

Content Editor

Related News