ਬੇਲਗਾਮ ਕੋਰੋਨਾ ’ਤੇ ਠੱਲ੍ਹ ਪਾਉਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ! ਇਹ ਸੂਬੇ ਹੋਏ ‘ਲਾਕ’

Saturday, May 08, 2021 - 11:54 AM (IST)

ਬੇਲਗਾਮ ਕੋਰੋਨਾ ’ਤੇ ਠੱਲ੍ਹ ਪਾਉਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ! ਇਹ ਸੂਬੇ ਹੋਏ ‘ਲਾਕ’

ਨੈਸ਼ਨਲ ਡੈਸਕ— ਭਾਰਤ ’ਚ ਕੋਰੋਨਾ ਲਾਗ ਦੀ ਦੂਜੀ ਲਹਿਰ ਬੇਲਗਾਮ ਹੁੰਦੀ ਜਾ ਰਹੀ ਹੈ। ਕੋਰੋਨਾ ਦੀ ਬੇਕਾਬੂ ਰਫ਼ਤਾਰ ਨੂੰ ਰੋਕਣ ਲਈ ਹਰ ਕੋਸ਼ਿਸ਼ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। ਹੁਣ ਤਾਂ ਪਿੰਡਾਂ ’ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰ ਲਏ ਹਨ। ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਰੋਜ਼ਾਨਾ 4 ਲੱਖ ਤੋਂ ਪਾਰ ਕੇਸ ਸਾਹਮਣੇ ਆ ਰਹੇ ਹਨ ਅਤੇ ਇਸ ਦੇ ਨਾਲ-ਨਾਲ ਮੌਤਾਂ ਦਾ ਅੰਕੜਾ ਵੀ ਵੱਧਣ ਲੱਗਾ ਹੈ।

ਇਹ ਵੀ ਪੜ੍ਹੋ– ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

ਭਾਰਤ ’ਚ ਕੋਰੋਨਾ ਦੇ ਕੇਸ 2 ਕਰੋੜ ਤੋਂ ਪਾਰ ਹੋ ਗਏ ਹਨ। ਇਸ ਮਹਾਮਾਰੀ ਨੂੰ ਰੋਕਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ ਨਜ਼ਰ ਆ ਰਿਹਾ ਹੈ। ਦੇਸ਼ ਦੀਆਂ ਕਈ ਸੂਬਾਈ ਸਰਕਾਰਾਂ ਨੇ ਕੋਰੋਨਾ ’ਤੇ ਠੱਲ੍ਹ ਪਾਉਣ ਲਈ ਨਾਈਟ ਕਰਫਿਊ ਜਾਂ ਮੁਕੰਮਲ ਤਾਲਾਬੰਦੀ ਲਾ ਦਿੱਤੀ ਹੈ।

ਇਹ ਵੀ ਪੜ੍ਹੋ : ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ

ਆਓ ਜਾਣਦੇ ਹਾਂ ਕਿਸ ਸੂਬੇ ਵਿਚ ਕੀ ਹਨ ਪਾਬੰਦੀਆਂ ਅਤੇ ਕਿੱਥੇ ਤਾਲਾਬੰਦੀ-
ਉੱਤਰ ਪ੍ਰਦੇਸ਼ ’ਚ 10 ਮਈ ਤੱਕ ਤਾਲਾਬੰਦੀ।
ਦਿੱਲੀ ’ਚ 19 ਅਪ੍ਰੈਲ ਤੋਂ ਲੱਗੀ ਤਾਲਾਬੰਦੀ 10 ਮਈ ਤੱਕ ਜਾਰੀ ਰਹੇਗੀ।
ਹਰਿਆਣਾ ’ਚ 3 ਮਈ ਤੋਂ 9 ਮਈ ਤੱਕ ਇਕ ਹਫ਼ਤੇ ਦੀ ਤਾਲਾਬੰਦੀ।
ਬਿਹਾਰ ’ਚ 4 ਤੋਂ 15 ਮਈ ਤੱਕ ਤਾਲਾਬੰਦੀ ਰਹੇਗੀ।
ਓਡੀਸ਼ਾ ਵਿਚ 5 ਤੋਂ 19 ਮਈ ਤੱਕ 14 ਦਿਨਾਂ ਦੀ ਤਾਲਾਬੰਦੀ।
ਤਾਮਿਲਨਾਡੂ ’ਚ 10 ਤੋਂ 24 ਮਈ ਤੱਕ ਮੁਕੰਮਲ ਤਾਲਾਬੰਦੀ।
ਹਿਮਾਚਲ ਪ੍ਰਦੇਸ਼ ’ਚ 6 ਮਈ ਤੋਂ 16 ਮਈ ਤੱਕ ‘ਕੋਰੋਨਾ ਕਰਫਿਊ’ ਲਾਇਆ ਗਿਆ।
ਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਬੰਦ ਰਹੇਗਾ।
ਮਹਾਰਾਸ਼ਟਰ ’ਚ 15 ਮਈ ਤੱਕ ਪਾਬੰਦੀਆਂ।
ਕੇਰਲ ’ਚ 9 ਮਈ ਤੱਕ ਤਾਲਾਬੰਦੀ ਵਰਗੀਆਂ ਸਖ਼ਤ ਪਾਬੰਦੀਆਂ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦ, CM ਸ਼ਿਵਰਾਜ ਬੋਲੇ- ਸਖ਼ਤੀ ਨਾਲ ਹੋਵੇ ਪਾਲਣ

ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਸੂਬਿਆਂ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੋਰੋਨਾ ਕਰਫਿਊ ਤੋਂ ਉਮੀਦ ਮੁਤਾਬਕ ਲਾਗ ਦਰ ਜਾਂ ਮੌਤ ਦਰ ਘੱਟ ਕਰਨ ’ਚ ਮਦਦ ਨਹੀਂ ਮਿਲ ਰਹੀ ਹੈ। ਇਸ ਕਰ ਕੇ ਕਈ ਸੂਬਿਆਂ ’ਚ 10 ਤੋਂ 15 ਦਿਨਾਂ ਦੀ ਸਖਤ ਤਾਲਾਬੰਦੀ ਕੀਤੀ ਗਈ ਹੈ। ਮੱਧ ਪ੍ਰਦੇਸ਼ ’ਚ ਕੋਰੋਨਾ ਦੇ ਹਾਲਾਤ ਵਿਗੜ ਰਹੇ ਹਨ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ 15 ਮਈ ਤੱਕ ਸਭ ਕੁਝ ਬੰਦ ਰਹੇਗਾ, ਇੱਥੋਂ ਤੱਕ ਕਿ ਵਿਆਹ ਵੀ ਟਾਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਹਰਿਆਣਾ ’ਚ ਭਲਕੇ ਤੋਂ 7 ਦਿਨ ਦੇ ਮੁਕੰਮਲ ਲਾਕਡਾਊਨ ਦਾ ਐਲਾਨ

 


author

Tanu

Content Editor

Related News