ਲਾਕ ਡਾਊਨ : ਦਿੱਲੀ ਸਰਕਾਰ ਇੰਝ ਲੜ ਰਹੀ ਹੈ ਕੋਰੋਨਾ ਵਿਰੁੱਧ ਜੰਗ

3/26/2020 4:12:00 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼'ਚ ਵਧਦਾ ਹੀ ਜਾ ਰਿਹਾ ਹੈ। ਦੇਸ਼ 'ਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 650 ਦੇ ਕਰੀਬ ਲੋਕ ਇਨਫੈਕਟਡ ਹਨ। ਇਨ੍ਹਾਂ 'ਚੋਂ ਕੁੱਲ 43 ਲੋਕ ਠੀਕ ਵੀ ਹੋਏ ਹਨ। ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ ਅਤੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਲਾਕ ਡਾਊਨ ਦੌਰਾਨ ਸੂਬਾਈ ਸਰਕਾਰਾਂ ਆਪਣੇ-ਆਪਣੇ ਪੱਧਰ 'ਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ 'ਚ ਜੁਟੀਆਂ ਹਨ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਵੇ। ਦਿੱਲੀ ਸਰਕਾਰ ਵਧੀਆ ਢੰਗ ਨਾਲ ਕੋਰੋਨਾ ਵਿਰੁੱਧ ਜੰਗ ਲੜ ਰਹੀ ਹੈ, ਆਓ ਜਾਣਦੇ ਹਾਂ—

ਸਬਜ਼ੀ, ਰਾਸ਼ਨ, ਕਰਿਆਨਾ ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ—
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕ ਡਾਊਨ ਦੌਰਾਨ ਆਮ ਜਨ-ਜੀਵਨ ਦੀ ਸਹੂਲਤ ਨੂੰ ਯਕੀਨੀ ਕਰਨ ਲਈ ਅੱਜ ਵੀ ਕਈ ਐਲਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀ, ਕਰਿਆਨਾ, ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਹਰ ਐੱਸ. ਡੀ. ਐੱਮ. ਅਤੇ ਏ.  ਸੀ. ਪੀ. ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ-ਆਪਣੇ ਇਲਾਕਿਆਂ 'ਚ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਅਤੇ ਉਨ੍ਹਾਂ 'ਚ ਸਬੰਧਤ ਚੀਜ਼ਾਂ ਦੀ ਉਪਲੱਬਧਤਾ ਯਕੀਨੀ ਕਰੇ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਸੇਵਾਵਾਂ ਵਾਲੇ ਅਦਾਰੇ ਦੀ ਇੱਛਾ ਹੋਵੇ ਤਾਂ ਉਹ 24 ਘੰਟੇ ਕੰਮ ਕਰਨ, ਉਨ੍ਹਾਂ ਨੂੰ ਇਸ ਦੀ ਆਗਿਆ ਦਿੱਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਦਿੱਲੀ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 36 ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕ ਘਰਾਂ ਦੇ ਅੰਦਰ ਹੀ ਰਹਿ ਰਹੇ ਹਨ ਅਤੇ ਹਾਲਾਤ ਕਾਬੂ ਵਿਚ ਹਨ ਪਰ ਇਸ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤੇ ਸਾਵਧਾਨੀ ਦੀ ਲੋੜ ਹੈ। 

ਇਹ ਵੀ ਪੜ੍ਹੋ : ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੇ ਦਿੱਤਾ ਭੋਰਸਾ- ਕੋਈ ਕਮੀ ਨਹੀਂ ਹੋਣ ਦੇਵਾਂਗੇ

ਚੀਜ਼ਾਂ ਦੀ ਹੋਮ ਡਲਿਵਰੀ ਹੋ ਸਕੇਗੀ—
ਦਿੱਲੀ ਸਰਕਾਰ ਨੇ ਲਾਕ ਡਾਊਨ ਦੌਰਾਨ ਫੂਡ ਡਲਿਵਰੀ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਰਾਹਤ ਦਿੱਤੀ ਹੈ। ਕੇਜਰੀਵਾਲ ਨੇ ਦੱਸਿਆ ਕਿ ਹੋਮ ਡਲਿਵਰੀ ਵਾਲੀਆਂ ਫੂਡ ਕੰਪਨੀਆਂ ਹਨ, ਉਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਉਹ ਜੇਕਰ ਆਪਣੇ ਕਰਮਚਾਰੀਆਂ ਨੂੰ ਆਈ. ਡੀ. ਕਾਰਡ ਦੇ ਦੇਣਗੇ ਤਾਂ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਸ ਵਲੋਂ ਜਾਰੀ ਕੀਤੀ ਗਈ ਲਿਸਟ 'ਚ ਸਵਿੰਗੀ, ਫਲਿੱਪਕਾਰਟ, ਐਮਾਜ਼ਨ ਅਤੇ ਜ਼ਮੈਟੋ ਖੁੱਲ੍ਹੇ ਰਹਿਣਗੇ। 

ਦਿੱਲੀ ਪੁਲਸ ਕਰ ਰਹੀ ਹੈ ਮਦਦ—
ਦਿੱਲੀ ਪੁਲਸ ਵਲੋਂ ਇਕ ਸਰਵਿਸ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਅਜਿਹੇ ਲੋਕਾਂ ਨੂੰ ਪਾਸ ਦਿੱਤੇ ਜਾ ਰਹੇ ਹਨ, ਜੋ ਲਾਕ ਡਾਊਨ ਦੌਰਾਨ ਆਪਣੀ ਸਰਵਿਸ ਸ਼ੁਰੂ ਕਰ ਸਕਦੇ ਹਨ। ਇਨ੍ਹਾਂ 'ਚ ਮੀਡੀਆ, ਡਾਕਟਰ, ਬੈਂਕ ਸਮੇਤ ਹੋਰ ਖੇਤਰ ਦੇ ਲੋਕਾਂ ਨੂੰ ਪਾਸ ਦਿੱਤੇ ਜਾ ਰਹੇ ਹਨ ਅਤੇ ਹੁਣ ਆਨਲਾਈਨ ਸਰਵਿਸ ਨੂੰ ਵੀ ਇਹ ਸਹੂਲਤ ਮਿਲ ਸਕੇਗੀ। ਕੇਜਰੀਵਾਲ ਨੇ ਕਿਹਾ ਕਿ ਪੁਲਸ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਦੁੱਧ ਵਾਲਾ ਦੁੱਧ ਲੈ ਕੇ ਜਾ ਰਿਹਾ ਹੈ, ਸਬਜ਼ੀ ਵਾਲਾ ਸਬਜ਼ੀ ਲੈ ਕੇ ਜਾ ਰਿਹਾ ਹੈ ਤਾਂ ਅਜਿਹੇ ਲੋਕਾਂ ਨੂੰ ਬਿਨਾਂ ਪਾਸ ਦੇ ਹੀ ਜਾਣ ਦੀ ਆਗਿਆ ਦਿੱਤੀ ਜਾਵੇ।

ਇਹ ਵੀ ਪੜ੍ਹੋ : ਕੇਜਰੀਵਾਲ ਦੀ ਲੋਕਾਂ ਨੂੰ ਅਪੀਲ- ਘਰਾਂ 'ਚ ਹੀ ਰਹੋ, ਹੈਲਪਲਾਈਨ ਨੰਬਰ ਕੀਤਾ ਜਾਰੀ

ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲੇ ਵਾਹਨਾਂ ਨੂੰ ਛੋਟ—
ਦਿੱਲੀ 'ਚ ਲਾਕ ਡਾਊਨ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੀ ਆਵਾਜਾਈ ਨੂੰ ਛੋਟ ਦਿੱਤੀ ਗਈ ਹੈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੀਆਂ ਵਸਤੂਆਂ ਦੀ ਘਰ 'ਚ ਹੀ ਸਪਲਾਈ ਨੂੰ ਯਕੀਨੀ ਕਰਨ ਲਈ ਇਹ ਪਹਿਲ ਕੀਤੀ ਗਈ ਹੈ। ਇਸ ਤਹਿਤ ਪੁਲਸ ਕਰਮਚਾਰੀਆਂ ਨੂੰ ਜ਼ਰੂਰੀ ਵਸਤੂਰਾਂ ਦੇ ਸਪਲਾਈਕਰਤਾ ਵਾਹਨਾਂ ਨੂੰ ਸੜਕਾਂ 'ਤੇ ਨਾ ਰੋਕਣ ਲਈ ਕਿਹਾ ਗਿਆ ਹੈ।  ਈ-ਕਾਮਰਸ ਅਤੇ ਖੁਦਰਾ ਵਪਾਰੀਆਂ ਦੇ ਪ੍ਰਤੀਨਿਧੀਆਂ ਨਾਲ ਬੁੱਧਵਾਰ ਨੂੰ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ। ਦਿੱਲੀ ਪੁਲਸ ਨੇ ਈ-ਕਾਮਰਸ ਵੈੱਬਸਾਈਟ ਦਾ ਇਕ ਪਲੇਟਫਾਰਮ ਵੀ ਬਣਾਇਆ ਹੈ, ਜਿਸ 'ਤੇ ਇਹ ਕੰਪਨੀਆਂ ਜ਼ਰੂਰੀ ਵਸਤੂਆਂ ਦੇ ਸਪਲਾਈ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਸਾਂਝਾ ਕਰ ਸਕੇਗੀ।

ਇਹ ਵੀ ਪੜ੍ਹੋ : ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu