ਲਾਕਡਾਊਨ : ਆਬੂਧਾਬੀ ''ਚ ਮੁੰਡਾ, ਮੁੰਬਈ ''ਚ ਕੁੜੀ, ਫੋਨ ''ਤੇ ਕੀਤਾ ਨਿਕਾਹ

04/21/2020 6:03:30 PM

ਮੇਰਠ- ਕੋਰੋਨਾ ਵਾਇਰਸ ਕਾਰਨ ਕਿੰਨੇ ਹੀ ਲੋਕਾਂ ਨੂੰ ਵਿਆਹ ਵਰਗੇ ਮੰਗਲਿਕ ਕੰਮਾਂ ਨੂੰ ਟਾਲਣਾ ਪੈ ਰਿਹਾ ਹੈ ਪਰ ਇੱਥੇ ਦੇ ਇਕ ਪਰਿਵਾਰ ਨੇ ਵਿਆਹ ਟਾਲਣ ਦੀ ਬਜਾਏ ਫੋਨ 'ਤੇ ਹੀ ਨਿਕਾਹ ਪੜਵਾਉਣ ਦਾ ਫੈਸਲਾ ਕੀਤਾ। ਮੇਰਠ ਦੇ ਸ਼ਾਹਪੀਰ ਗੇਟ ਦੇ ਰਹਿਣ ਵਾਲੇ ਵਸੀਮ ਅਹਿਮਦ ਦੇ ਵਿਆਹ ਦਾ ਕਿੱਸਾ ਬੇਹੱਦ ਦਿਲਚਸਪ ਹੈ। ਦਰਅਸਲ ਵਸੀਮ ਅਹਿਮਦ ਆਬੂਧਾਬੀ 'ਚ ਇਕ ਸ਼ਾਪਿੰਗ ਮਾਲ 'ਚ ਬਤੌਰ ਮੈਨੇਜਰ ਤਾਇਨਾਤ ਹਨ। ਉਨਾਂ ਦਾ ਨਿਕਾਹ ਮੁੰਬਈ 'ਚ ਤੈਅ ਹੋਇਆ ਸੀ। ਵਿਆਹ 19 ਅਪ੍ਰੈਲ ਨੂੰ ਹੋਣਾ ਸੀ ਪਰ ਲਾਕਡਾਊਨ ਕਾਰਨ ਵਸੀਮ ਜਿੱਥੇ ਆਬੂਧਾਬੀ ਤੋਂ ਮੇਰਠ ਨਹੀਂ ਆ ਸਕਦੇ ਸਨ, ਉੱਥੇ ਹੀ ਦੂਜਾ ਪੱਖ ਮੁੰਬਈ ਤੋਂ ਮੇਰਠ ਨਹੀਂ ਆ ਸਕਦਾ ਸੀ।

ਵਸੀਮ ਦੇ ਪਿਤਾ ਨਦੀਮ ਅਹਿਮਦ ਨੇ ਦੱਸਿਆ,''ਕੋਰੋਨਾ ਸੰਕਟ ਕਦੋਂ ਖਤਮ ਹੋਵੇਗਾ। ਇਹ ਹਾਲੇ ਤੈਅ ਨਹੀਂ ਹੈ, ਇਸ ਲਈ ਅਸੀਂ ਤੈਅ ਤਰੀਕ ਨੂੰ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਇਸ ਲਈ ਅਸੀਂ ਨਾਇਬ ਸ਼ਹਿਰ ਕਾਜੀ ਜੈਨੁਰ ਰਾਸ਼ਿਦੀਨ ਨਾਲ ਗੱਲ ਕੀਤੀ ਅਤੇ 19 ਅਪ੍ਰੈਲ ਨੂੰ ਬੇਹੱਦ ਸਾਦਗੀ ਨਾਲ ਫੋਨ ਦੇ ਮਾਧਿਅਮ ਨਾਲ ਲਾੜਾ-ਲਾੜੀ ਦੀ ਰਜਾਮੰਦੀ ਲਈ ਗਈ ਅਤੇ ਨਿਕਾਹ ਪੜਿਆ ਗਿਆ। ਇਸ ਤਰਾਂ ਸ਼ਹਿਰ ਕਾਜੀ ਨੇ 5 ਲੋਕਾਂ ਦੀ ਮੌਜੂਦਗੀ 'ਚ ਨਿਕਾਹ ਪੜਵਾਇਆ।''


DIsha

Content Editor

Related News