ਲਾਕਡਾਊਨ-4 : ਜੰਮੂ-ਕਸ਼ਮੀਰ ''ਚ ਵੀ ਪਰਤੀ ਰੌਣਕ, ਖੁੱਲ੍ਹੇ ਬਜ਼ਾਰ (ਤਸਵੀਰਾਂ)
Wednesday, May 20, 2020 - 07:30 PM (IST)
ਜੰਮੂ- ਲਾਕਡਾਊਨ ਦਾ ਚੌਥਾ ਪੜਾਅ ਜਾਰੀ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗਾ। ਇਸ ਦੌਰਾਨ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਸ਼ਰਤਾਂ ਨਾਲ ਢਿੱਲ ਦਿੱਤੀ ਗਈ ਹੈ। ਬੱਸਾਂ, ਆਟੋ ਚੱਲਣੇ ਜਿੱਥੇ ਸ਼ੁਰੂ ਹੋ ਗਏ ਹਨ, ਉੱਥੇ ਹੀ ਬਜ਼ਾਰਾਂ 'ਚ ਵੀ ਰੌਣਕ ਪਰਤ ਆਈ ਹੈ। ਬਹੁਤ ਸਾਰੇ ਸੂਬੇ ਹਨ, ਜਿੱਥੇ ਢਿੱਲ ਦਿੱਤੀ ਗਈ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ 25 ਮਾਰਚ ਤੋਂ ਮਨੁੱਖ ਘਰਾਂ 'ਚ ਕੈਦ ਹਨ। ਲੰਬਾ ਸਮਾਂ ਘਰਾਂ 'ਚ ਕੈਦ ਰਹਿਣ ਮਗਰੋਂ ਮਨੁੱਖ ਨੂੰ ਬਾਹਰ ਆਉਣ ਦੀ ਖੁੱਲ੍ਹ ਮਿਲੀ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਵੀ ਲਾਕਡਾਊਨ 'ਚ ਛੋਟ ਦਿੱਤੀ ਗਈ ਹੈ। ਇਸ ਛੋਟ ਨਾਲ ਦੁਕਾਨਾਂ ਖੁੱਲ੍ਹ ਗਈਆਂ ਹਨ ਅਤੇ ਬਜ਼ਾਰਾਂ ਵਿਚ ਰੌਣਕ ਮੁੜ ਤੋਂ ਪਰਤ ਆਈ ਹੈ। ਅਰਥਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਕਈ ਸੂਬਿਆਂ 'ਚ ਛੋਟੀਆਂ ਦੁਕਾਨਾਂ ਅਤੇ ਹੋਰ ਕਾਰੋਬਾਰ ਮੁੜ ਖੋਲ੍ਹ ਦਿੱਤੇ ਗਏ ਹਨ।
ਜੰਮੂ-ਕਸ਼ਮੀਰ 'ਚ ਵੀ ਲਾਕਡਾਊਨ 'ਚ ਛੋਟ ਦਾ ਕੁਝ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਸਮਾਜਿਕ ਦੂਰੀ ਬਣਾ ਕੇ ਰੱਖਣ 'ਚ ਮਦਦ ਲਈ ਪੁਲਸ ਕਰਮਚਾਰੀਆਂ ਦੁਕਾਨਾਂ ਦੇ ਬਾਹਰ ਖੜ੍ਹੇ ਨਜ਼ਰ ਆਏ। ਏਅਰ ਕੂਲਰ, ਪੱਖਿਆ ਦੀ ਦੁਕਾਨਾਂ ਖੋਲ੍ਹੀਆਂ ਗਈਆਂ ਹਨ, ਕਿਉਂਕਿ ਗਰਮੀ ਦਾ ਮੌਸਮ ਹੈ ਅਤੇ ਹਰ ਕੋਈ ਇਸ ਦੀ ਖਰੀਦ ਕਰਦਾ ਹੈ।
ਇਸ ਤੋਂ ਇਲਾਵਾ ਕਸਮੈਟਿਕ ਦੀ ਦੁਕਾਨਾਂ, ਨੋਟਾਂ ਦੇ ਹਾਰ, ਕਲੀਰਿਆਂ ਅਤੇ ਚੂੜੀਆਂ ਦੁਕਾਨਾਂ ਖੁੱਲ੍ਹੀਆਂ ਹਨ।