ਕਿਸੇ ਵਿਅਕਤੀ ਦੇ ਜਾਂਚ ਤੋਂ ਭੱਜਣ ''ਤੇ ਹੀ ਇਸਤੇਮਾਲ ਕੀਤਾ ਜਾਵੇ ਲੁਕ ਆਊਟ ਸਰਕੁਲਰ : ਹਾਈ ਕੋਰਟ

Tuesday, Jun 11, 2019 - 09:35 PM (IST)

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਲੁਕ ਆਊਟ ਸਰਕੁਲਰ ਦਾ ਇਸਤੇਮਾਲ ਉਦੋਂ ਹੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਕੋਈ ਵਿਅਕਤੀ ਜਾਂਚ ਤੋਂ ਭੱਜ ਰਿਹਾ ਹੋਵੇ ਕਿਉਂਕਿ ਇਹ ਯਾਤਰਾ ਨੂੰ ਰੋਕੇ ਗਏ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦਾ ਹੈ।
ਹਾਈ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਦੇ ਇਕ ਸਾਬਕਾ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਨੂੰ ਬ੍ਰਿਟੇਨ ਪਰਤਨ ਦੀ ਇਜਾਜ਼ਤ ਦਿੰਦੇ ਹੋਏ ਇਹ ਵਿਵਸਥਾ ਦਿੱਤੀ। ਕਿੰਗਫਿਸ਼ਰ ਏਅਰਲਾਈਂਸ ਖਿਲਾਫ ਇਕ ਮਾਮਲਾ ਸਣੇ ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ ਦੋ ਮਾਮਲਿਆਂ ਦੇ ਸਿਲਸਿਲੇ 'ਚ ਪੀ.ਐੱਨ.ਬੀ. ਦੇ ਸਾਬਕਾ ਸੀ.ਐੱਮ.ਡੀ. ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਬ੍ਰਿਟੇਨ ਜਾਣ ਤੋਂ ਰੋਕ ਕੇ ਰੱਖਿਆ ਗਿਆ ਸੀ।
ਜੱਜ ਨੇ ਕਿਹਾ, 'ਐੱਲ.ਓ.ਸੀ. ਬਹੁਤ ਜ਼ਰੂਰੀ ਸਥਿਤੀ 'ਚ ਹੀ ਇਸਤੇਮਾਲ ਕਰਨ ਲਈ ਹੈ, ਜਿਸ 'ਚ ਕਿਸੇ ਵਿਅਕਤੀ ਦੀ ਜਾਂਚ ਦੀ ਪ੍ਰਕਿਰਿਆ ਤੋਂ ਭੱਜਦੇ ਪਾਇਆ ਗਿਆ ਹੋਵੇ। ਜਾਂਚ ਏਜੰਸੀ ਨੂੰ ਐੱਲ.ਓ.ਸੀ. ਦਾ ਇਸਤੇਮਾਲ ਕਰਦੇ ਸਮੇਂ ਹਰ ਪਹਿਲੂ ਨਾਲ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦਾ ਇਸਤੇਮਾਲ ਕਰਨ 'ਤੇ ਯਾਤਰਾ ਤੋਂ ਰੋਕੇ ਗਏ ਨਾਗਰਿਕ ਦੇ ਮੌਲਿਕ ਅਧਿਕਾਰ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ।'


Inder Prajapati

Content Editor

Related News