ਦਿੱਲੀ: LNJP ਹਸਪਤਾਲ ਦਾ ਮੈਡੀਕਲ ਡਾਇਰੈਕਟਰ ਕੋਰੋਨਾ ਪਾਜ਼ੇਟਿਵ
Saturday, May 30, 2020 - 01:09 PM (IST)

ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਕੋਰੋਨਾ ਦੀ ਚਪੇਟ 'ਚ ਲਗਾਤਾਰ ਡਾਕਟਰ, ਸਿਹਤ ਕਰਮਚਾਰੀ, ਹਸਪਤਾਲ 'ਚ ਤਾਇਨਾਤ ਗਾਰਡ ਤੋਂ ਇਲਾਵਾ ਦਿੱਲੀ ਪੁਲਸ ਕਾਮੇ ਵੀ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਕੋਰੋਨਾ ਵਾਇਰਸ ਪੀੜਤ ਲੋਕਾਂ ਦਾ ਇਲਾਜ ਕਰਨ ਲਈ ਨੋਡਲ ਹਸਪਤਾਲ ਲੋਕਨਾਇਕ ਜੈਪ੍ਰਕਾਸ਼ ਨਰਾਇਣ (ਐੱਲ.ਐੱਨ.ਜੇ.ਪੀ) ਦਾ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।
ਦਿੱਲੀ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਐੱਲ.ਐੱਨ.ਜੇ.ਪੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਸੁਰੇਸ਼ ਕੁਮਾਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ 2 ਹੋਰ ਕਰਮਚਾਰੀ ਵੀ ਕੋਰੋਨਾ ਪੀੜਤ ਮਿਲੇ ਹਨ।
ਦੱਸਣਯੋਗ ਹੈ ਕਿ ਡਾਕਟਰ ਸੁਰੇਸ਼ ਕੁਮਾਰ ਪਹਿਲਾ ਇਸ ਹਸਪਤਾਲ 'ਚ ਕੋਰੋਨਾਵਾਇਰਸ ਦੇ ਵਾਰਡ ਇੰਚਾਰਜ ਸੀ। ਕੇਂਦਰ ਸਰਕਾਰ ਦੇ ਫੈਸਲੇ ਤਹਿਤ ਡਾਕਟਰ ਜੇਸੀ ਪਾਸੀ ਨੂੰ ਮੈਡੀਕਲ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਦਿੱਲੀ ਸਰਕਾਰ ਦੇ ਸਿਹਤ ਸਕੱਤਰ ਨੇ ਡਾਕਟਰ ਸੁਰੇਸ਼ ਕੁਮਾਰ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਮਹੀਨੇ ਡਾਕਟਰ ਸੁਰੇਸ਼ ਕੁਮਾਰ ਨੇ ਇਹ ਅਹੁਦਾ ਸੰਭਾਲਿਆ ਸੀ।
ਇਹ ਵੀ ਪੜ੍ਹੋ-- ਕੋਰੋਨਾ ਮਰੀਜ਼ਾਂ ਦੀ ਗਿਣਤੀ 1.73 ਲੱਖ ਤੋਂ ਪਾਰ, 82,370 ਲੋਕਾਂ ਨੇ ਵਾਇਰਸ ਨੂੰ ਦਿੱਤੀ ਮਾਤ