ਹੈਦਰਾਬਾਦ 'ਚ ਇਕ ਸਾਲ 'ਚ ਡੇਢ ਲੱਖ ਵਧੀ LKG ਦੀ ਫੀਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਮੁੱਦਾ
Saturday, Aug 17, 2024 - 07:35 AM (IST)
ਹੈਦਰਾਬਾਦ : ਅੱਜ ਦੇ ਸਮੇਂ ਵਿਚ ਮਹਿੰਗਾਈ ਅਤੇ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਵਿਚ ਕਾਫੀ ਗਿਰਾਵਟ ਆਈ ਹੈ। ਖਾਸ ਕਰਕੇ ਮੈਟਰੋ ਸ਼ਹਿਰਾਂ ਵਿਚ ਸਥਿਤੀ ਬਹੁਤ ਚਿੰਤਾਜਨਕ ਬਣ ਗਈ ਹੈ। ਰਿਹਾਇਸ਼ੀ ਜਾਇਦਾਦ, ਬੁਨਿਆਦੀ ਲੋੜਾਂ ਅਤੇ ਸਹੂਲਤਾਂ 'ਤੇ ਤੇਜ਼ੀ ਨਾਲ ਵੱਧ ਰਹੇ ਖਰਚੇ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਬੋਝ ਪਾ ਰਹੇ ਹਨ। ਹਾਲਾਂਕਿ, ਬੈਂਗਲੁਰੂ ਦੇ ਇਕ ਨਿਵੇਸ਼ਕ ਨੇ ਆਨਲਾਈਨ ਦਾਅਵਾ ਕੀਤਾ ਹੈ ਕਿ ਅਸਲ ਮਹਿੰਗਾਈ ਸਿੱਖਿਆ ਖੇਤਰ ਵਿਚ ਹੋਈ ਹੈ ਨਾ ਕਿ ਰੀਅਲ ਅਸਟੇਟ ਵਿਚ। ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ, ਉਸ ਨੇ ਹੈਦਰਾਬਾਦ ਵਿਚ ਲੋਅਰ ਕੇਜੀ (ਐੱਲਕੇਜੀ) ਸਕੂਲ ਦੀਆਂ ਫੀਸਾਂ ਵਿਚ ਭਾਰੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਹੈਦਰਾਬਾਦ 'ਚ LKG ਦੀ ਫੀਸ 'ਚ ਕਈ ਗੁਣਾ ਵਾਧਾ
ਬੈਂਗਲੁਰੂ ਅਧਾਰਤ ਨਿਵੇਸ਼ਕ ਅਵੀਰਲ ਭਟਨਾਗਰ ਨੇ ਹੈਦਰਾਬਾਦ ਵਿਚ ਲੋਅਰ ਕਿੰਡਰਗਾਰਟਨ (LKG) ਫੀਸਾਂ ਵਿਚ ਭਾਰੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਐੱਲਕੇਜੀ ਫੀਸ ਪਹਿਲਾਂ 2.3 ਲੱਖ ਰੁਪਏ ਤੋਂ ਵੱਧ ਕੇ 3.7 ਲੱਖ ਰੁਪਏ ਸਾਲਾਨਾ ਹੋ ਗਈ ਹੈ, ਹਾਲਾਂਕਿ ਉਸ ਨੇ ਸਕੂਲ ਦਾ ਨਾਂ ਨਹੀਂ ਲਿਆ ਪਰ ਉਸ ਨੇ ਇਸ ਨੂੰ ਦੇਸ਼ ਭਰ ਵਿਚ ਸਿੱਖਿਆ ਦੀ ਵਧਦੀ ਲਾਗਤ ਦੇ ਇਕ ਵੱਡੇ ਰੁਝਾਨ ਦੇ ਰੂਪ ਵਿਚ ਦੇਖਿਆ। ਭਟਨਾਗਰ ਦੀ ਪੋਸਟ ਨੂੰ ਇਕ ਦਿਨ ਵਿਚ 165,000 ਤੋਂ ਵੱਧ ਵਾਰ ਦੇਖਿਆ ਗਿਆ ਹੈ।
LKG fees have gone up from 2.3L to 3.7L in Hyderabad, mirroring nationally
— Aviral Bhatnagar (@aviralbhat) August 14, 2024
While we focus on house prices, the real inflation has happened in education
Inflation adjusted, school fees are up 9x and college fees are up 20x in the last 30 years
Education is no more affordable
ਇਸ ਨਾਲ ਸੋਸ਼ਲ ਮੀਡੀਆ 'ਤੇ ਸਿੱਖਿਆ, ਮਹਿੰਗਾਈ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ 'ਤੇ ਵਿਆਪਕ ਚਰਚਾ ਛਿੜ ਗਈ ਹੈ। ਇਕ ਉਪਭੋਗਤਾ ਨੇ ਟਿੱਪਣੀ ਕੀਤੀ ਕਿ ਇਕ ਔਸਤ ਮੱਧ ਵਰਗ ਪਰਿਵਾਰ ਦੀ ਆਮਦਨ ਦਾ 70% ਤੋਂ ਵੱਧ ਭੋਜਨ, ਸਿਹਤ ਅਤੇ ਸਿੱਖਿਆ 'ਤੇ ਖਰਚ ਹੁੰਦਾ ਹੈ। ਉਹ ਅਧਿਕਾਰਤ ਮਹਿੰਗਾਈ ਅੰਕੜਿਆਂ (ਸਮੇਂ ਦੇ ਨਾਲ ਕੀਮਤਾਂ ਵਿਚ ਵਾਧੇ ਦੀ ਦਰ) ਦੇ ਮੁਕਾਬਲੇ ਅਸਲ ਮਹਿੰਗਾਈ ਦੀ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ।
ਮਾਪਿਆਂ ਨੇ ਪ੍ਰਗਟਾਈ ਚਿੰਤਾ
ਕੁਝ ਹੋਰ ਉਪਭੋਗਤਾਵਾਂ ਨੇ ਵੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਇਕ ਉਪਭੋਗਤਾ ਨੇ ਦੱਸਿਆ ਕਿ ਮੁੰਬਈ ਦੇ ਇਕ ਪ੍ਰਮੁੱਖ ਸਕੂਲ ਨੇ 10ਵੀਂ ਬੋਰਡ ਦੀ ਪ੍ਰੀਖਿਆ ਲਈ 4500 ਰੁਪਏ ਲਏ ਹਨ, ਜੋ ਕਿ ICSE ਕੌਂਸਲ ਨੂੰ ਭੇਜੇ ਗਏ ਹਨ। ਇਕ ਹੋਰ ਉਪਭੋਗਤਾ ਨੇ ਕਿਹਾ ਕਿ ਸਕੂਲ ਹਰ ਸਾਲ 10-12% ਫੀਸਾਂ ਚਿੰਤਾ ਵਾਧਾ ਕਰਦੇ ਹਨ, ਨਤੀਜੇ ਵਜੋਂ ਫੀਸਾਂ ਹਰ ਸੱਤ ਸਾਲਾਂ ਚਿੰਤਾ ਦੁੱਗਣੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਸਕੂਲ ਆਪਣੇ ਡਰੈੱਸ ਕੋਡ ਅਤੇ ਕਿਤਾਬਾਂ ਲਈ ਵੀ ਭਾਰੀ ਰਕਮਾਂ ਵਸੂਲ ਰਹੇ ਹਨ। ਇਨ੍ਹਾਂ ਟਿੱਪਣੀਆਂ ਨੇ ਸਿੱਖਿਆ ਦੀ ਵਧਦੀ ਲਾਗਤ ਬਾਰੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8