ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਹੱਲ ਹੋ ਜਾਵੇਗਾ ਸੀਟਾਂ ਦੀ ਵੰਡ ਦਾ ਮੁੱਦਾ : ਖੜਗੇ
Wednesday, Oct 08, 2025 - 03:03 PM (IST)

ਬੰਗਲੁਰੂ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਂਗਠਜੋੜ ਦੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਦਾ ਮੁੱਦਾ "ਹੱਲ ਹੋਣ ਦੀ ਉਮੀਦ ਹੈ।" ਉਨ੍ਹਾਂ ਕਿਹਾ ਕਿ ਅੱਜ ਦੁਪਹਿਰ ਪਾਰਟੀ ਆਗੂਆਂ (ਸੀਈਸੀ) ਦੀ ਇੱਕ ਮੀਟਿੰਗ ਹੋਵੇਗੀ, ਜਿਸ ਵਿੱਚ ਉਹ ਵਰਚੁਅਲੀ ਹਿੱਸਾ ਲੈਣਗੇ। ਬਿਹਾਰ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮਹਾਂਗਠਜੋੜ ਵਿੱਚ ਚੱਲ ਰਹੇ ਅੜਿੱਕੇ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਖੜਗੇ ਨੇ ਕਿਹਾ, "ਅਸੀਂ ਇਸਨੂੰ ਹੱਲ ਕਰਨ ਵਾਲੇ ਹਾਂ। ਅੱਜ ਦੁਪਹਿਰ 2:30 ਵਜੇ ਇੱਕ ਮੀਟਿੰਗ ਹੈ। ਮੈਂ ਵੀ ਮੀਟਿੰਗ ਵਿੱਚ ਵਰਚੁਅਲੀ ਸ਼ਾਮਲ ਹੋ ਰਿਹਾ ਹਾਂ। ਅਸੀਂ ਇਸਨੂੰ ਹੱਲ ਕਰ ਰਹੇ ਹਾਂ...।"
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ, ਤਾਂ ਉਨ੍ਹਾਂ ਕਿਹਾ, "ਅਸੀਂ ਇਸ ਸਬੰਧ ਵਿਚ ਇਹ ਜਾਣਕਾਰੀ ਅਜੇ ਨਹੀਂ ਦਿਆਂਗੇ ਕਿ ਅਸੀਂ ਕਿੰਨੀਆਂ ਸੀਟਾਂ 'ਤੇ ਚੋਣ ਲੜ੍ਹਨ ਦਾ ਫੈਸਲਾ ਕੀਤਾ ਹੈ। ਅੱਜ ਦੀ ਮੀਟਿੰਗ ਵਿੱਚ ਅਸੀਂ ਉਨ੍ਹਾਂ ਸੀਟਾਂ 'ਤੇ ਚਰਚਾ ਕਰਾਂਗੇ, ਜਿਨ੍ਹਾਂ 'ਤੇ ਸਾਨੂੰ ਸਮਝੌਤਾ ਕਰਨਾ ਹੈ ਅਤੇ ਜਿਨ੍ਹਾਂ 'ਤੇ ਕੋਈ ਅਸਹਿਮਤੀ ਨਹੀਂ ਹੈ। ਦੁਪਹਿਰ 2:30 ਵਜੇ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਕਿੰਨੀਆਂ ਸੀਟਾਂ 'ਤੇ ਅੱਜ ਅਤੇ ਕਿੰਨੀਆਂ 'ਤੇ ਕੱਲ੍ਹ ਫੈਸਲਾ ਹੋਵੇਗਾ।" ਖੜਗੇ ਨੂੰ ਪਿਛਲੇ ਹਫ਼ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਇਹ ਮੀਡੀਆ ਨਾਲ ਉਨ੍ਹਾਂ ਦੀ ਪਹਿਲੀ ਗੱਲਬਾਤ ਸੀ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।