ਅਜਬ ਗਜ਼ਬ: ਇੱਥੇ ਮੇਲੇ ’ਚ ਮੁੰਡਿਆਂ ਨੂੰ ਪਸੰਦ ਕਰਕੇ ਭਜਾ ਲੈ ਜਾਂਦੀਆਂ ਹਨ ਕੁੜੀਆਂ, 1000 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ

Monday, Feb 06, 2023 - 01:00 AM (IST)

ਅਜਬ ਗਜ਼ਬ: ਇੱਥੇ ਮੇਲੇ ’ਚ ਮੁੰਡਿਆਂ ਨੂੰ ਪਸੰਦ ਕਰਕੇ ਭਜਾ ਲੈ ਜਾਂਦੀਆਂ ਹਨ ਕੁੜੀਆਂ, 1000 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ

ਗਾਂਧੀਨਗਰ (ਇੰਟ.) : ਦੁਨੀਆ ’ਚ ਅੱਜ ਵੀ ਅਜਿਹੀਆਂ ਕਈ ਜਨਜਾਤੀਆਂ ਹਨ, ਜੋ ਮਾਡਰਨ ਜ਼ਮਾਨੇ ਤੋਂ ਕਾਫ਼ੀ ਪਿੱਛੇ ਹਨ। ਅੱਜ ਵੀ ਇਹ ਲੋਕ ਸਦੀਆਂ ਪੁਰਾਣੀਆਂ ਅਜੀਬੋ-ਗਰੀਬ ਪ੍ਰੰਪਰਾਵਾਂ ਨਿਭਾਅ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਜਨਜਾਤੀ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਕੁੜੀਆਂ ਆਪਣੀ ਪਸੰਦ ਦੇ ਮੁੰਡੇ ਨੂੰ ਚੁਣਦੀਆਂ ਹਨ ਅਤੇ ਬਿਨਾਂ ਵਿਆਹ ਦੇ ਹੀ ਉਸ ਨਾਲ ਰਹਿੰਦੀਆਂ ਹਨ। ਇਸ ਤੋਂ ਬਾਅਦ ਇਹ ਲੋਕ ਔਲਾਦ ਪੈਦਾ ਹੋਣ ਤੋਂ ਬਾਅਦ ਵਿਆਹ ਕਰਦੇ ਹਨ। ਜਾਣਦੇ ਹਾਂ ਇਸ ਜਨਜਾਤੀ ਅਤੇ ਇਸ ਦੀ ਅਨੋਖੀ ਪ੍ਰੰਪਰਾ ਬਾਰੇ।

ਇਹ ਵੀ ਪੜ੍ਹੋ : BSF ਵੱਲੋਂ ਲੱਖਾਂ ਦੀ ਭਾਰਤੀ ਕਰੰਸੀ ਤੇ ਹੈਰੋਇਨ ਸਣੇ ਇਕ ਕਾਬੂ, ਸਾਥੀ ਫਰਾਰ

ਇਸ ਜਨਜਾਤੀ ਦਾ ਨਾਂ ਗਰਾਸਿਆ ਜਨਜਾਤੀ ਹੈ। ਇਹ ਜਨਜਾਤੀ ਕਿਤੇ ਵਿਦੇਸ਼ ’ਚ ਨਹੀਂ, ਸਗੋਂ ਸਾਡੇ ਦੇਸ਼ ’ਚ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ’ਚ ਰਹਿੰਦੀ ਹੈ। ਇਸ ਜਨਜਾਤੀ ’ਚ 1000 ਸਾਲ ਤੋਂ ਇਕ ਪ੍ਰੰਪਰਾ ਚੱਲੀ ਆ ਰਹੀ ਹੈ। ਇੱਥੇ ਪਹਿਲਾਂ ਮੁੰਡਾ-ਕੁੜੀ ਇਕ-ਦੂਜੇ ਨਾਲ ਰਹਿ ਕੇ ਬੱਚੇ ਪੈਦਾ ਕਰਦੇ ਹਨ, ਫਿਰ ਹੀ ਵਿਆਹ ਬਾਰੇ ਸੋਚਦੇ ਹਨ।

ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਸ਼ਲਾਘਾਯੋਗ ਫ਼ੈਸਲਾ, ਸਿਵਲ ਸਰਜਨ ਦਫ਼ਤਰਾਂ ਤੇ ਹਸਪਤਾਲਾਂ 'ਚ ਹੁਣ ਨਹੀਂ ਹੋਣਗੀਆਂ ਪਾਰਟੀਆਂ

ਇਸ ਜਨਜਾਤੀ ’ਚ ਕੁੜੀਆਂ ਨੂੰ ਆਪਣੀ ਪਸੰਦ ਦਾ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਹੁੰਦੀ ਹੈ। ਇਸ ਦੇ ਲਈ 2 ਦਿਨ ਦਾ ਮੇਲਾ ਲਾਇਆ ਜਾਂਦਾ ਹੈ। ਇਸ ਮੇਲੇ ’ਚ ਕੁੜੀਆਂ ਆਪਣੀ ਪਸੰਦ ਦੇ ਮੁੰਡੇ ਨੂੰ ਚੁਣ ਕੇ ਉਸ ਨਾਲ ਦੌੜ ਜਾਂਦੀਆਂ ਹਨ। ਕੁਝ ਦਿਨਾਂ ਬਾਅਦ ਉਹ ਦੋਵੇਂ ਵਾਪਸ ਆ ਜਾਂਦੇ ਹਨ ਅਤੇ ਬਿਨਾਂ ਵਿਆਹ ਦੇ ਇਕੱਠਿਆਂ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਦੇ ਪਰਿਵਾਰਾਂ ਨੂੰ ਵੀ ਇਸ ’ਤੇ ਇਤਰਾਜ਼ ਨਹੀਂ ਹੁੰਦਾ, ਸਗੋਂ ਮੁੰਡੇ ਦੇ ਘਰਵਾਲੇ ਕੁੜੀ ਦੇ ਪਰਿਵਾਰ ਨੂੰ ਕੁਝ ਪੈਸੇ ਵੀ ਦਿੰਦੇ ਹਨ। ਇੰਨਾ ਹੀ ਨਹੀਂ, ਜੋੜੇ ’ਤੇ ਵਿਆਹ ਦਾ ਕੋਈ ਦਬਾਅ ਨਹੀਂ ਪਾਇਆ ਜਾਂਦਾ ਅਤੇ ਉਹ ਇਸ ਰਿਸ਼ਤੇ ਤੋਂ ਔਲਾਦ ਵੀ ਪੈਦਾ ਕਰਦੇ ਹਨ। ਜਦੋਂ ਤੱਕ ਬੱਚਾ ਨਾ ਹੋ ਜਾਵੇ, ਉਦੋਂ ਤੱਕ ਉਹ ਵਿਆਹ ਬਾਰੇ ਨਹੀਂ ਸੋਚਦੇ ਪਰ ਬੱਚੇ ਤੋਂ ਬਾਅਦ ਵੀ ਇਹ ਉਨ੍ਹਾਂ ਦੀ ਮਰਜ਼ੀ ਹੁੰਦੀ ਹੈ ਕਿ ਵਿਆਹ ਕਰਨਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਵਾਪਰੀ ਘਟਨਾ

ਇੱਥੇ ਕੁੜੀਆਂ ’ਤੇ ਇਕ ਹੀ ਮੁੰਡੇ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਦਬਾਅ ਨਹੀਂ ਹੁੰਦਾ। ਕੁੜੀਆਂ ਚਾਹੁਣ ਤਾਂ ਆਪਣੇ ਲਈ ਦੂਜਾ ਸਾਥੀ ਵੀ ਚੁਣ ਸਕਦੀਆਂ ਹਨ। ਹਾਲਾਂਕਿ ਨਵੇਂ ਸਾਥੀ ਨੂੰ ਪੁਰਾਣੇ ਸਾਥੀ ਨਾਲੋਂ ਜ਼ਿਆਦਾ ਪੈਸੇ ਦੇਣੇ ਹੁੰਦੇ ਹਨ ਤਾਂ ਹੀ ਕੁੜੀ ਉਸ ਨਾਲ ਜਾ ਸਕਦੀ ਹੈ। ਇੱਥੇ ਕਈ ਲੋਕਾਂ ਦੇ ਵਿਆਹ ਤਾਂ ਬਜ਼ੁਰਗ ਹੋਣ ਤੋਂ ਬਾਅਦ ਹੁੰਦੇ ਹਨ, ਉਥੇ ਹੀ ਕੁਝ ਜੋੜੇ ਆਪਣੀ ਪੂਰੀ ਜ਼ਿੰਦਗੀ ਬਿਨਾਂ ਵਿਆਹ ਦੇ ਹੀ ਇਕ-ਦੂਜੇ ਨਾਲ ਰਹਿੰਦੇ ਹੋਏ ਗੁਜ਼ਾਰ ਦਿੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News