MEA ਵੱਲੋਂ ਲਿਸਟਾਂ ਜਾਰੀ, ਇੰਝ ਕਰੋ ਫਰਜ਼ੀ ਅਤੇ ਅਸਲੀ ਟ੍ਰੈਵਲ ਏਜੰਟਾਂ ਦੀ ਪਹਿਚਾਣ
Thursday, Aug 01, 2019 - 05:39 PM (IST)

ਨਵੀਂ ਦਿੱਲੀ—ਵਿਦੇਸ਼ ਮੰਤਰਾਲੇ ਵੱਲੋਂ ਬੀਤੇ ਦਿਨੀਂ ਦੇਸ਼ ਭਰ ਦੇ ਫਰਜ਼ੀ ਟ੍ਰੈਵਲ ਏਜੰਟਾਂ 'ਤੇ ਕਾਰਵਾਈ ਕਰਦਿਆਂ ਇਨ੍ਹਾਂ ਗੈਰ ਕਾਨੂੰਨੀ ਏਜੰਟਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਸਨ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿਦੇਸ਼ ਜਾਣ ਵਾਲੇ ਨੌਜਵਾਨ ਪਹਿਲਾਂ ਵਿਦੇਸ਼ ਮੰਤਰਾਲੇ ਦੀ https://emigrate.gov.in/ext/ ਵੈੱਬਸਾਈਟ 'ਤੇ ਦਿੱਤੀ ਗਈ ਤਿੰਨ ਤਰ੍ਹਾਂ ਦੀ ਲਿਸਟ ਦਿੱਤੀ ਗਈ ਹੈ ਜਿਸ ਤੋਂ ਲੋਕਾਂ ਨੂੰ ਟ੍ਰੈਵਲ ਏਜੰਟਾਂ ਦੇ ਬਾਰੇ ਜਾਣਕਾਰੀ ਮਿਲ ਜਾਵੇਗੀ।
ਪਹਿਲੀ ਲਿਸਟ 'ਚ ਉਨ੍ਹਾਂ ਏਜੰਟਾਂ ਦੇ ਬਾਰੇ ਦੱਸਿਆ ਗਿਆ ਹੈ ਜੋ ਵਿਦੇਸ਼ 'ਚ ਲੋਕਾਂ ਨੂੰ ਨੌਕਰੀ ਦਿਵਾਉਣ ਲਈ ਕੇਂਦਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ। ਇਸ ਦੇ ਲਈ ਵੈੱਬਸਾਈਟ 'ਤੇ ਕਲਿੱਕ ਕਰੋ ਅਤੇ ਰਿਕੂਰਟਮੈਂਟ ਏਜੰਟ ਆਪਸ਼ਨ 'ਚ List of Active RA 'ਤੇ ਕਲਿੱਕ ਕਰੋ।
ਦੂਜੀ ਲਿਸਟ ਉਨ੍ਹਾਂ ਏਜੰਟਾਂ ਦੀ ਜੋ ਪਹਿਲਾਂ ਸਰਗਰਮ ਤੌਰ 'ਤੇ ਕੰਮ ਕਰ ਰਹੇ ਸੀ ਪਰ ਹੁਣ ਸਰਗਰਮ ਨਹੀਂ ਹਨ। ਇਹ ਸਿਰਫ ਲੋਕਾਂ ਨੂੰ ਜਾਣਕਾਰੀ ਦੇਣ ਲਈ ਹਨ। ਇਸ ਦੇ ਲਈ ਵੈੱਬਸਾਈਟ 'ਤੇ ਕਲਿੱਕ ਕਰੋ ਅਤੇ ਰਿਕੂਰਟਮੈਂਟ ਏਜੰਟ ਆਪਸ਼ਨ 'ਚ List of Non Active RA 'ਤੇ ਕਲਿੱਕ ਕਰੋ।
ਤੀਸਰੀ ਲਿਸਟ ਉਨ੍ਹਾਂ ਏਜੰਟਾਂ ਦੀ ਹੈ ਜੋ ਮੰਤਰਾਲੇ ਦੀ ਵੱਲੋਂ ਰਜਿਸਟਰ ਨਹੀਂ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਜੋ ਲੋਕ ਵਿਦੇਸ਼ ਜਾਣ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਇਸ ਦੇ ਲਈ ਵੈੱਬਸਾਈਟ 'ਤੇ ਕਲਿੱਕ ਕਰੋ ਅਤੇ ਰਿਕੂਰਟਮੈਂਟ ਏਜੰਟ ਆਪਸ਼ਨ 'ਚ List of Ra (Consolidated Report) 'ਤੇ ਕਲਿੱਕ ਕਰੋ।