PM ਮੋਦੀ ਦੇ ਆਦੇਸ਼ ''ਤੇ ਜਾਰੀ ਹੋਈ ਭਾਰਤ ਦੇ ਟਾਪ 10 ਪੁਲਸ ਸਟੇਸ਼ਨਾਂ ਦੀ ਸੂਚੀ

12/03/2020 11:32:32 PM

ਇੰਫਾਲ : ਪੂਰਬੀ ਉੱਤਰ ਵਿੱਚ ਭਾਰਤ ਦੇ 10 ਬਿਹਤਰੀਨ ਪੁਲਸ ਸਟੇਸ਼ਨਾਂ 'ਚੋਂ ਤਿੰਨ ਪੁਲਸ ਸਟੇਸ਼ਨ ਮੌਜੂਦ ਹਨ। ਇੱਕ ਰੈਂਕਿੰਗ ਵਿੱਚ ਮਣਿਪੁਰ ਨੇ ਪਹਿਲਾ, ਅਰੁਣਾਚਲ ਪ੍ਰਦੇਸ਼ ਨੇ ਤੀਜਾ ਅਤੇ ਸਿੱਕਿਮ ਨੇ ਸੱਤਵਾਂ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਇਸ ਸਿਲਸਿਲੇ ਵਿੱਚ ਜਾਰੀ 2020 ਦੀ ਰੈਕਿੰਗ ਤੋਂ ਮਿਲੀ।

ਇਸ ਆਧਾਰ 'ਤੇ ਹੋਈ ਰੈਂਕਿੰਗ
ਇਨ੍ਹਾਂ ਪੁਲਸ ਸਟੇਸ਼ਨਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਇਹ ਵੇਖਿਆ ਗਿਆ ਕਿ ਕਿਵੇਂ ਪੁਲਸ ਸਟੇਸ਼ਨਾਂ ਨੇ ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗ  ਦੇ ਵਿਰੁੱਧ ਦੋਸ਼ 'ਤੇ ਕੰਮ ਕੀਤਾ। ਪੁਲਸ ਦੇ ਅਨੁਸਾਰ, ਮਣਿਪੁਰ ਦੇ ਥੋਬਲ ਜ਼ਿਲ੍ਹੇ ਵਿੱਚ ਨੋਂਗਪੋਕ ਸੇਕਮਈ ਪੁਲਸ ਸਟੇਸ਼ਨ ਨੇ ਪਹਿਲਾ, ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲ੍ਹੇ ਦੇ ਖਰਸਾਂਗ ਪੁਲਸ ਸਟੇਸ਼ਨ ਨੇ ਤੀਜਾ ਅਤੇ ਸਿੱਕਿਮ ਦੇ ਪੂਰਬੀ ਜ਼ਿਲ੍ਹੇ ਦੇ ਪਾਕਯੋਂਗ ਪੁਲਸ ਸਟੇਸ਼ਨ ਨੇ ਸੱਤਵਾਂ ਸਥਾਨ ਹਾਸਲ ਕੀਤਾ।
ਖੁਸ਼ਖ਼ਬਰੀ: ਇਸ ਸੂਬੇ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3% ਵਾਧੇ ਦਾ ਕੀਤਾ ਐਲਾਨ

ਸੂਚੀ ਵਿੱਚ ਇਨ੍ਹਾਂ ਪੁਲਸ ਸਟੇਸ਼ਨਾਂ ਦਾ ਨਾਮ ਵੀ ਸ਼ਾਮਲ
ਉਥੇ ਹੀ ਇੰਫਾਲ ਅਤੇ ਈਟਾਨਗਰ ਦੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਲਾਪਤਾ ਵਿਅਕਤੀਆਂ ਦੀ ਸਾਰੀ ਰਿਪੋਰਟਸ ਨੂੰ ਹੱਲ ਕਰਨ ਵਿੱਚ ਸਫਲ ਰਹੇ। ਮਣਿਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਅਤੇ ਉਨ੍ਹਾਂ ਦੇ ਅਰੁਣਾਚਲ ਪ੍ਰਦੇਸ਼ ਦੇ ਹਮਰੂਤਬਾ ਪੇਮਾ ਖਾਂਡੂ ਨੇ ਆਪਣੇ ਪੁਲਸ ਮੁਲਾਜ਼ਮਾਂ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ। ਇਸ ਸੂਚੀ ਵਿੱਚ ਹੋਰ ਪੁਲਸ ਸਟੇਸ਼ਨ- ਤਮਿਲਨਾਡੁ (ਦੂਜਾ), ਛੱਤੀਸਗੜ੍ਹ (ਚੌਥਾ) ਹੈ। ਉਥੇ ਹੀ ਚੋਟੀ ਦੇ 10 ਪੁਲਸ ਸਟੇਸ਼ਨਾਂ ਵਿੱਚ ਗੋਆ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡ, ਉੱਤਰ ਪ੍ਰਦੇਸ਼, ਦਾਦਰ ਅਤੇ ਨਗਰ ਹਵੇਲੀ ਅਤੇ ਤੇਲੰਗਾਨਾ ਦੇ ਪੁਲਸ ਸਟੇਸ਼ਨ ਵੀ ਸ਼ਾਮਲ ਹਨ।

ਪੀ.ਐੱਮ. ਮੋਦੀ ਦੇ ਨਿਰਦੇਸ਼ਾਂ ਤੋਂ ਬਾਅਦ ਚੁੱਕਿਆ ਗਿਆ ਕਦਮ  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਦੇਸ਼ ਦਿੱਤਾ ਸੀ ਕਿ ਵੱਖ-ਵੱਖ ਥਾਣਿਆਂ ਦੇ ਆਧਾਰ 'ਤੇ ਪੁਲਸ ਥਾਣਿਆਂ ਦੀ ਗ੍ਰੇਡਿੰਗ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਮਾਪਦੰਡਾਂ ਨੂੰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਟੀਚਾ ਡਾਟਾ ਵਿਸ਼ਲੇਸ਼ਣ, ਸਿੱਧਾ ਨਿਰੀਖਣ ਅਤੇ ਜਨਤਕ ਫੀਡਬੈਕ ਦੇ ਜ਼ਰੀਏ ਦੇਸ਼ ਦੇ 16,671 ਵਿੱਚੋਂ ਚੋਟੀ ਦੇ 10 ਪੁਲਸ ਸਟੇਸ਼ਨਾਂ ਨੂੰ ਰੈਂਕ ਕਰਨਾ ਸੀ।

ਨੋਟ- ਇਸ ਖ਼ਬਰ 'ਤੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News