ਲਿਸਬਨ ਅਦਾਲਤ ਨੇ ਅਬੂ ਸਲੇਮ ਦੀ ਪਟੀਸ਼ਨ ਕੀਤੀ ਰੱਦ
Friday, Apr 24, 2020 - 11:23 PM (IST)
ਨਵੀਂ ਦਿੱਲੀ (ਪ.ਸ.)- ਲਿਸਬਨ ਦੀ ਇਕ ਅਦਾਲਤ ਨੇ 1993 ਦੇ ਮੁੰਬਈ ਬੰਬ ਧਮਾਕੇ ਮਾਮੇਲ ਦੇ ਦੋਸ਼ੀ ਅਬੂ ਸਲੇਮ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਹਵਾਲਗੀ ਦੀਆਂ ਸ਼ਰਤਾਂ ਦੀ ਭਾਰਤ ਨੇ ਉਲੰਘਣਾ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੈਂਗਸਟਰ ਸਲੇਮ ਦੀ ਪਟੀਸ਼ਨ ਰੱਦ ਕਰਦੇ ਹੋਏ ਲਿਸਬਨ ਪ੍ਰਸ਼ਾਸਨ ਅਦਾਲਤ 5 ਆਰਗੇੈਨਿਕ ਯੂਨਿਟ ਨੇ ਕਿਹਾ ਕਿ ਉਸ ਦੇ ਕੋਲ ਇਸ ਵਿਸ਼ੇ ਦਾ ਅਧਿਕਾਰ ਖੇਤਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇਹ ਵਿਸ਼ਾ ਰਾਜਨੀਤਕ ਅਤੇ ਰਣਨੀਤਕ ਕੁਦਰਤ ਦਾ ਹੈ। ਨਾਲ ਹੀ, ਇਹ ਕੌਮਾਂਤਰੀ ਕਾਨੂੰਨ ਦੇ ਤਹਿਤ ਆਉਂਦਾ ਹੈ। ਸਲੇਮ ਨੂੰ 2005 ਵਿਚ ਪੁਰਤਗਾਲ ਤੋਂ ਹਵਾਲਗੀ ਕਰਵਾਈ ਗਈ ਸੀ। ਉਸ ਨੂੰ ਭਾਰਤ ਵਿਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।