ਹਰਿਆਣਾ ਤੋਂ ਦਿੱਲੀ ’ਚ ਸ਼ਰਾਬ ਤਸਕਰੀ, ਤਿੰਨ ਗ੍ਰਿਫ਼ਤਾਰ

Tuesday, Aug 31, 2021 - 02:21 PM (IST)

ਹਰਿਆਣਾ ਤੋਂ ਦਿੱਲੀ ’ਚ ਸ਼ਰਾਬ ਤਸਕਰੀ, ਤਿੰਨ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਹਰਿਆਣਾ ਤੋਂ ਰਾਜਧਾਨੀ ’ਚ ਸ਼ਰਾਬ ਤਸਕਰੀ ’ਚ ਸ਼ਾਮਲ 3 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੱਖਣ-ਪੂਰਬੀ ਜ਼ਿਲ੍ਹੇ ’ਚ ਸੋਮਵਾਰ ਨੂੰ ਵੱਖ-ਵੱਖ ਥਾਂਵਾਂ ’ਤੇ ਰਾਕੇਸ਼ ਉਰਫ਼ ਭਾਨੂੰ (30), ਬਲਬਿੰਦਰ (23) ਅਤੇ ਮੁਹੰਮਦ ਇਮਤਿਆਜ਼ (22) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਦੋਸ਼ੀ ਜੈਤਪੁਰ ਅਤੇ ਸਨਲਾਈਟ ਕਾਲੋਨੀ ਖੇਤਰ ’ਚ ਸ਼ਰਾਬ ਦੀ ਖੇਪ ਨਾਲ ਫੜੇ ਗਏ। ਇਨ੍ਹਾਂ ਤੋਂ 850 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਰਾਕੇਸ਼ ਉਰਫ਼ ਭਾਨੂੰ (30) ਸਨਲਾਈਟ ਕਾਲੋਨੀ ਖੇਤਰ ਦੇ ਗਿਆਸਪੁਰ ਦਾ ਵਾਸੀ ਅਤੇ ਇਸੇ ਖੇਤਰ ਦਾ ਘੋਸ਼ਿਤ ਬਦਮਾਸ਼ ਹੈ। ਬਲਵਿੰਦਰ (23) ਅਤੇ ਮੁਹੰਮਦ ਇਮਤਿਆਜ਼ (22) ਹਰਿਆਣਾ ਦੇ ਫਰੀਦਾਬਾਦ ਦੇ ਵਾਸੀ ਹਨ। ਪੁੱਛ-ਗਿੱਛ ’ਚ ਇਨ੍ਹਾਂ ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਉਹ ਹਰਿਆਣਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਲਿਆ ਕੇ ਦਿੱਲੀ ਵੇਚਦੇ ਸਨ।


author

DIsha

Content Editor

Related News