ਗੁਜਰਾਤ ’ਚ ਸ਼ਰਾਬ ਦਾ ਹੋ ਰਿਹੈ ਖੁੱਲ੍ਹੇਆਮ ਕਾਰੋਬਾਰ, 200 ਕਰੋੜ ਰੁਪਏ ਤੱਕ ਕਮਾ ਰਹੇ ਤਸਕਰ

Sunday, Jul 31, 2022 - 04:09 PM (IST)

ਗੁਜਰਾਤ ’ਚ ਸ਼ਰਾਬ ਦਾ ਹੋ ਰਿਹੈ ਖੁੱਲ੍ਹੇਆਮ ਕਾਰੋਬਾਰ, 200 ਕਰੋੜ ਰੁਪਏ ਤੱਕ ਕਮਾ ਰਹੇ ਤਸਕਰ

ਅਹਿਮਦਾਬਾਦ– ਡ੍ਰਾਈ ਸਟੇਟ ਗੁਜਰਾਤ ’ਚ ਸ਼ਰਾਬ ਤਸਕਰੀ ਇਕ ਉਦਯੋਗ ਵਾਂਗ ਚਲ ਰਹੀ ਹੈ। ਬੋਟਾਦ-ਅਹਿਮਦਾਬਾਦ ’ਚ 55 ਲੋਕਾਂ ਦੀ ਮੌਤ ਮਗਰੋਂ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੀ ਜਾਂਚ ’ਚ ਇਹ ਖ਼ੁਲਾਸਾ ਹੋਇਆ। ਸ਼ਰਾਬ ਤਸਕਰੀ ਲਈ ਆਯਤ, ਵੰਡ-ਵਿਕਰੀ, ਵਸੂਲੀ ਅਤੇ ਭੁਗਤਾਨ ’ਚ ਬੈਂਕਾਂ ਦਾ ਇਸਤੇਮਾਲ ਹੁੰਦਾ ਹੈ। ਇਹ ਧੰਦਾ ਚਲਾਉਣ ਵਾਲਿਆਂ ਦਾ ਨੈੱਟਵਰਕ ਇੰਨਾ ਪ੍ਰਫੂਲਿਤ ਹੈ ਕਿ ਸਪਲਾਈ ਅਤੇ ਪੈਸੇ ਦੀ ਉਗਾਹੀ ’ਚ ਗਲਤੀ ਦੀ ਗੁੰਜਾਇਸ਼ ਨਹੀਂ ਹੈ। 

ਤਸਕਰੀ ਬਾਰੇ ਮਾਨੀਟਰਿੰਗ ਸੈੱਲ ਦੀ ਸ਼ਰਾਬ ਤ੍ਰਾਸਦੀ ਦੀ ਪੜਤਾਲ ’ਚ ਇਹ ਨੈੱਟਵਰਕ ਫੜਿਆ ਹੈ। ਪਤਾ ਲਾਇਆ ਗਿਆ ਹੈ ਕਿ ਨੈੱਟਵਰਕ ਜ਼ਰੀਏ 6 ਮਹੀਨੇ ’ਚ 44 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ 20 ਬੈਂਕ ਖਾਤਿਆਂ ਨੂੰ ਸੀਜ਼ ਕੀਤਾ ਹੈ। ਸ਼ਰਾਬ ਤਸਕਰੀ ਟ੍ਰਾਜੈਕਸ਼ਨ ਦੀ ਇਹ ਰਾਸ਼ੀ ਛੋਟੀਆਂ ਕੰਪਨੀਆਂ, ਕਾਰੋਬਾਰੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਸਭ ਤੋਂ ਵੱਡਾ ਖਿਡਾਰੀ ਹੈ ਪਿੰਟੂ ਗਡਰੀ

ਗੁਜਰਾਤ ’ਚ ਸ਼ਰਾਬ ਤਸਕਰੀ ਦਾ ਵੱਡਾ ਚਿਹਰਾ ਹੈ ਗੋਰਖ ਉਰਫ਼ ਪਿੰਟੂ ਗਡਰੀ। ਇਹ ਇਕੱਲਾ ਗੋਆ ਤੋਂ ਸ਼ਰਾਬ ਵਾਇਆ ਮਹਾਰਾਸ਼ਟਰ ਤੋਂ ਗੁਜਰਾਤ ਮੰਗਵਾਉਂਦਾ ਹੈ। ਪੂਰੇ ਸੂਬੇ ’ਚ ਪਹੁੰਚਾਉਂਦਾ ਹੈ। ਗਡਰੀ ਨੂੰ ਮਾਨੀਟਰਿੰਗ ਸੈੱਲ ਨੇ ਮੁੰਬਈ ਤੋਂ ਫੜਿਆ ਹੈ। ਇਸ ਦੀ ਸ਼ਰਾਬ ਤਸਕਰੀ ਦਾ 200 ਕਰੋੜ ਰੁਪਏ ਟਰਨਓਵਰ ਹੈ। ਸੂਤਰਾਂ ਮੁਤਾਬਕ 2 ਕਰੋੜ ਹਫ਼ਤਾ ਪੁਲਸ ਨੂੰ ਚੁਕਾਉਂਦਾ ਹੈ।


author

Tanu

Content Editor

Related News