ਠੇਕੇ ਦੇ ਬਾਹਰ ਲਿਖਿਆ- ''ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ'', ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ

Monday, Jul 29, 2024 - 04:46 AM (IST)

ਠੇਕੇ ਦੇ ਬਾਹਰ ਲਿਖਿਆ- ''ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ'', ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ’ਚ ਸ਼ਰਾਬ ਦੇ ਠੇਕੇ ਦੇ ਮਾਲਕ ਨੇ ਸ਼ਰਾਬ ਪੀ ਕੇ ਲੋਕਾਂ ਦੇ ਜ਼ਿਆਦਾ ਭਾਵੁਕ ਹੋਣ ਦੇ ਆਮ ਰੁਝਾਨ ਨੂੰ ਉਜਾਗਰ ਕਰ ਕੇ ਵਿਕਰੀ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਯੋਜਨਾ ਅਸਫਲ ਹੋ ਗਈ ਅਤੇ ਉਸ ਨੂੰ ਇਕ ਨਵੀਂ ਪ੍ਰੇਸ਼ਾਨੀ ਝੱਲਣੀ ਪੈ ਗਈ। ਇਸ ਦੀ ਸ਼ਿਕਾਇਤ ਕੀਤੇ ਜਾਣ 'ਤੇ ਉਸ ਨੂੰ 10,000 ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਠੇਕੇ ਦੇ ਮਾਲਕ ਨੇ ਬੁਰਹਾਨਪੁਰ ਜ਼ਿਲ੍ਹੇ ਦੇ ਨਾਚਨਖੇੜਾ ਵਿਚ ਆਪਣੇ ਠੇਕੇ ਦੇ ਨੇੜੇ ਇਕ ਬੈਨਰ ਲਾਇਆ ਸੀ, ਜਿਸ ਵਿਚ ਲਿਖਿਆ ਸੀ, ‘ਦਿਨ-ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ।’ ਸੰਦੇਸ਼ ਦੇ ਹੇਠਾਂ ਠੇਕੇ ਵੱਲ ਇਸ਼ਾਰਾ ਕਰਦਾ ਤੀਰ ਸੀ। ਇਹ ਮਾਮਲਾ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਿਆ। ਬੁਰਹਾਨਪੁਰ ਦੀ ਜ਼ਿਲਾ ਮੈਜਿਸਟ੍ਰੇਟ ਭਵਿਆ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਠੇਕੇ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਟਰੇਨ 'ਚ ਬੈਠੀ ਔਰਤ ਨੀਂਦ ਆਉਣ ਕਾਰਨ ਡਿੱਗੀ ਬਾਹਰ, ਦੇਖ ਵਿਅਕਤੀ ਨੇ ਵੀ ਮਾਰ'ਤੀ ਛਾਲ, ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News