ਸ਼ਰਾਬ ਘਪਲੇ ਦਾ ਮਾਮਲਾ : IAS ਅਧਿਕਾਰੀ ਨਿਰੰਜਨ ਦਾਸ ਨੂੰ ED ਨੇ ਕੀਤਾ ਗ੍ਰਿਫਤਾਰ
Tuesday, Dec 23, 2025 - 11:54 PM (IST)
ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਥਿਤ ਤੌਰ ’ਤੇ ਛੱਤੀਸਗੜ੍ਹ ਸ਼ਰਾਬ ਘਪਲੇ ਸਬੰਧੀ ਆਈ. ਏ. ਐੱਸ. ਅਧਿਕਾਰੀ ਨਿਰੰਜਨ ਦਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਈ. ਡੀ. ਦਾ ਦਾਅਵਾ ਹੈ ਕਿ ਦਾਸ ਨੇ ਲੱਗਭਗ 18 ਕਰੋੜ ਰੁਪਏ ਦੀ ਅਪਰਾਧ ਤੋਂ ਪ੍ਰਾਪਤ ਆਮਦਨ ਹਾਸਲ ਕੀਤੀ ਅਤੇ ਰੈਕੇਟ ਨੂੰ ਸੁਵਿਧਾਜਨਕ ਬਣਾਉਣ ਵਿਚ ‘ਕੇਂਦਰੀ ਭੂਮਿਕਾ’ ਨਿਭਾਈ।
ਨਿਰੰਜਨ ਦਾਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਏਪੁਰ ਜ਼ੋਨਲ ਦਫ਼ਤਰ ਨੇ 19 ਦਸੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.), 2002 ਦੇ ਤਹਿਤ ਗ੍ਰਿਫ਼ਤਾਰ ਕੀਤਾ।
ਮਨੀ ਲਾਂਡਰਿੰਗ ਦੀ ਜਾਂਚ ਰਾਜ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ/ਆਰਥਿਕ ਅਪਰਾਧ ਸ਼ਾਖਾ (ਏ. ਸੀ. ਬੀ./ਈ. ਓ. ਡਬਲਯੂ.) ਵੱਲੋਂ ਭਾਰਤੀ ਦੰਡ ਸੰਹਿਤਾ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਇਕ ਐੱਫ. ਆਈ. ਆਰ. ਦੇ ਆਧਾਰ ’ਤੇ ਸ਼ੁਰੂ ਕੀਤੀ ਗਈ। ਈ. ਡੀ. ਮੁਤਾਬਕ, ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਕਥਿਤ ਘਪਲੇ ਨਾਲ ਸੂਬੇ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।
