ਅਸਮ ''ਚ ਪੈਦਾ ਹੋਏ ਸਨ ਲਿਓਨਿਲ ਮੇਸੀ, ਕਹਿ ਕੇ ਕਾਂਗਰਸ ਸਾਂਸਦ ਨੇ ਕਰਾਈ ਫਜ਼ੀਹਤ, ਬਾਅਦ ''ਚ ਡਿਲੀਟ ਕੀਤਾ ਟਵੀਟ
Tuesday, Dec 20, 2022 - 06:27 PM (IST)

ਨਵੀਂ ਦਿੱਲੀ- ਅਰਜਨਟੀਨਾ ਨੇ 36 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਰੋਮਾਂਚਕ ਮੁਕਾਬਲੇ ਵਿੱਚ ਹਰਾਇਆ। ਉਦੋਂ ਤੋਂ ਅਰਜਨਟੀਨਾ ਅਤੇ ਇਸ ਦੇ ਕਪਤਾਨ ਲਿਓਨਲ ਮੇਸੀ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਅਰਜਨਟੀਨਾ ਦੀ ਜਿੱਤ ਦਾ ਭਾਰਤ ਦੇ ਕਈ ਹਿੱਸਿਆਂ ਵਿੱਚ ਜਸ਼ਨ ਮਨਾਇਆ ਗਿਆ।
ਇਹ ਵੀ ਪੜ੍ਹੋ : ਮਹਿਲ ਵਰਗੇ ਘਰ ਤੇ ਪ੍ਰਾਈਵੇਟ ਜੈੱਟ ਦੇ ਮਾਲਕ ਹਨ ਲਿਓਨਿਲ ਮੇਸੀ, ਜਾਣੋ ਕਮਾਈ ਤੇ ਕੁਲ ਸੰਪਤੀ ਬਾਰੇ
ਭਾਰਤ ਵਿੱਚ ਵੀ ਲਿਓਨੇਲ ਮੇਸੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਘੱਟ ਨਹੀਂ ਹੈ। ਭਾਰਤੀ ਪ੍ਰਸ਼ੰਸਕ ਵੀ ਮੇਸੀ ਨੂੰ ਵਧਾਈ ਦੇ ਰਹੇ ਹਨ। ਇਸ ਦੌਰਾਨ ਅਸਮ ਤੋਂ ਕਾਂਗਰਸ ਦੇ ਇੱਕ ਸੰਸਦ ਮੈਂਬਰ ਨੇ ਮੇਸੀ ਦਾ ਇੰਡੀਆ ਕਨੈਕਸ਼ਨ ਲੱਭਿਆ ਹੈ। ਹਾਲਾਂਕਿ, ਮੇਸੀ ਦਾ ਭਾਰਤ ਨਾਲ ਸਬੰਧ ਜੋੜਨਾ ਕਾਂਗਰਸ ਦੇ ਸੰਸਦ ਮੈਂਬਰ ਨੂੰ ਮਹਿੰਗਾ ਪਿਆ ਹੈ। ਇਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਖ਼ੂਬ ਟ੍ਰੋਲ ਹੋ ਗਏ।
ਅਸਲ 'ਚ ਅਸਮ ਕਾਂਗਰਸ ਦੇ ਸੰਸਦ ਅਬਦੁਲ ਖਾਲਿਕ ਨੇ ਟਵਿੱਟਰ 'ਤੇ ਮੇਸੀ ਨੂੰ ਵਧਾਈ ਦਿੱਤੀ ਅਤੇ ਲਿਖਿਆ ਕਿ ਤੁਹਾਨੂੰ ਦਿਲੋਂ ਵਧਾਈ, ਸਾਨੂੰ ਤੁਹਾਡੇ ਆਸਾਮ ਕੁਨੈਕਸ਼ਨ 'ਤੇ ਮਾਣ ਹੈ। ਇੰਨਾ ਹੀ ਨਹੀਂ, ਜਦੋਂ ਯੂਜ਼ਰਸ ਨੇ ਅਬਦੁਲ ਖਾਲਿਕ ਨੂੰ ਮੈਸੀ ਦੇ ਅਸਮ ਕਨੈਕਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਦਾ ਜਨਮ ਭਾਰਤ ਦੇ ਅਸਮ 'ਚ ਹੋਇਆ ਸੀ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਯੂਜ਼ਰਸ ਉਨ੍ਹਾਂ ਨੂੰ ਖ਼ੂਬ ਟ੍ਰੋਲ ਕੀਤਾ।
ਟਵੀਟ ਡਿਲੀਟ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਹਾਲਾਂਕਿ ਕਾਂਗਰਸੀ ਸੰਸਦ ਮੈਂਬਰ ਨੇ ਖੁਦ ਨੂੰ ਟ੍ਰੋਲ ਹੁੰਦੇ ਦੇਖ ਕੇ ਆਪਣਾ ਟਵੀਟ ਡਿਲੀਟ ਕਰ ਦਿੱਤਾ ਪਰ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਲੋਕਾਂ ਨੇ ਉਸ ਦੇ ਟਵੀਟ ਦੇ ਸਕਰੀਨ ਸ਼ਾਟ ਲਏ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ।
ਇਹ ਵੀ ਪੜ੍ਹੋ : ਜਾਣੋ ਮੇਸੀ-ਐਮਬਾਪੇ ਸਣੇ ਵਿਸ਼ਵ ਕੱਪ ਦੇ ਟਾਪ ਸਟਾਰਸ ਖਿਡਾਰੀਆਂ ਦੀਆਂ ਸੰਘਰਸ਼ਪੂਰਨ ਕਹਾਣੀਆਂ ਬਾਰੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।