ਮੈਸੀ ਦੇ 'GOAT' ਟੂਰ ਦੌਰਾਨ ਪਏ ਭੜਥੂ ਮਗਰੋਂ ਖੇਡ ਮੰਤਰੀ ਨੇ ਦਿੱਤਾ ਅਸਤੀਫ਼ਾ ! CM ਨੇ ਕੀਤਾ ਸਵੀਕਾਰ

Wednesday, Dec 17, 2025 - 05:06 PM (IST)

ਮੈਸੀ ਦੇ 'GOAT' ਟੂਰ ਦੌਰਾਨ ਪਏ ਭੜਥੂ ਮਗਰੋਂ ਖੇਡ ਮੰਤਰੀ ਨੇ ਦਿੱਤਾ ਅਸਤੀਫ਼ਾ ! CM ਨੇ ਕੀਤਾ ਸਵੀਕਾਰ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਿਛਲੇ ਹਫਤੇ ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਦੇ ਪ੍ਰੋਗਰਾਮ ਦੌਰਾਨ ਹੋਈ ਪ੍ਰਬੰਧਾਂ 'ਚ ਲਾਪਰਵਾਹੀ ਨੂੰ ਲੈ ਕੇ ਉੱਠੇ ਵਿਵਾਦ ਦੇ ਮੱਦੇਨਜ਼ਰ ਖੇਡ ਮੰਤਰੀ ਅਰੂਪ ਬਿਸਵਾਸ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਦੇ ਬੁਲਾਰੇ ਕੁਨਾਲ ਘੋਸ਼ ਨੇ ਪੁਸ਼ਟੀ ਕੀਤੀ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਖੇਡ ਅਤੇ ਯੁਵਾ ਕਲਿਆਣ ਵਿਭਾਗ ਦਾ ਕਾਰਜਭਾਰ ਸੰਭਾਲਣਗੇ।

ਇਹ ਵੀ ਪੜ੍ਹੋ : ਹੁਣ ਬਿਨਾਂ ਨਾਕੇ ਦੇ ਕੱਟੇ ਜਾਣਗੇ ਟੋਲ ! ਕੈਮਰਿਆਂ ਨਾਲ ਹੋਵੇਗਾ ਸਾਰਾ ਕੰਮ, ਨਹੀਂ ਹੋਵੇਗਾ ਕੋਈ 'ਬੰਦਾ'

ਬਿਸਵਾਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਖੇਡ ਮੰਤਰੀ ਦੇ ਅਹੁਦੇ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਸੀ। ਹਾਲਾਂਕਿ, ਉਹ ਕੈਬਨਿਟ ਮੰਤਰੀ ਵਜੋਂ ਬਣੇ ਰਹਿਣਗੇ ਅਤੇ ਉਨ੍ਹਾਂ ਕੋਲ ਬਿਜਲੀ ਵਿਭਾਗ ਦਾ ਪ੍ਰਭਾਰ ਬਰਕਰਾਰ ਰਹੇਗਾ। ਬਿਸਵਾਸ ਨੇ ਸੋਮਵਾਰ ਨੂੰ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਖੇਡ ਵਿਭਾਗ ਵਾਪਸ ਲੈਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਸ ਵਿੱਚ ਘਟਨਾ ਦੀ ‘ਨਿਰਪੱਖ’ ਅਤੇ ਬਿਨਾਂ ਕਿਸੇ ਰੁਕਾਵਟ ਦੇ ਜਾਂਚ ਦੀ ਜ਼ਰੂਰਤ ਦਾ ਹਵਾਲਾ ਦਿੱਤਾ ਸੀ।

ਇਹ ਮਹੱਤਵਪੂਰਨ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਘਟਨਾਕ੍ਰਮ 13 ਦਸੰਬਰ ਨੂੰ ਵਿਵੇਕਾਨੰਦ ਯੁਵਾ ਭਾਰਤੀ ਸਟੇਡੀਅਮ, ਜੋ ਕਿ ‘ਸਾਲਟ ਲੇਕ ਸਟੇਡੀਅਮ’ ਦੇ ਨਾਮ ਨਾਲ ਪ੍ਰਸਿੱਧ ਹੈ, 'ਚ ਮੈਸੀ ਦੀ ਥੋੜ੍ਹੀ ਦੇਰ ਦੀ ਮੌਜੂਦਗੀ ਤੋਂ ਬਾਅਦ ਹੋਏ ਹੰਗਾਮੇ ਦੇ ਉਪਰੰਤ ਹੋਇਆ ਹੈ। ਦਰਸ਼ਕਾਂ ਨੇ ਸਟੇਡੀਅਮ ਦੇ ਅੰਦਰ ਭੰਨਤੋੜ ਕੀਤੀ ਸੀ, ਜਿਸ ਨਾਲ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਲਗਭਗ 2 ਕਰੋੜ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। ਦਰਸ਼ਕ ਕਥਿਤ ਕੁਪ੍ਰਬੰਧਨ, ਭੀੜ ਨੂੰ ਕਾਬੂ ਕਰਨ 'ਚ ਅਸਫਲਤਾ ਅਤੇ ਸੁਰੱਖਿਆ ਖਾਮੀਆਂ ਤੋਂ ਨਾਰਾਜ਼ ਸਨ।

ਵਿਵਾਦ ਨੇ ਉਦੋਂ ਹੋਰ ਡੂੰਘਾ ਰੂਪ ਲੈ ਲਿਆ ਜਦੋਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਵਿਆਪਕ ਤੌਰ 'ਤੇ ਪ੍ਰਸਾਰਿਤ ਹੋਈਆਂ, ਜਿਨ੍ਹਾਂ 'ਚ ਬਿਸਵਾਸ ਖੁਦ ਪ੍ਰੋਗਰਾਮ ਦੌਰਾਨ ਮੈਸੀ ਦੇ ਬਹੁਤ ਨੇੜੇ ਦਿਖਾਈ ਦੇ ਰਹੇ ਸਨ। ਫੁੱਟਬਾਲ ਪ੍ਰਸ਼ੰਸਕਾਂ ਦੇ ਕੁਝ ਵਰਗਾਂ ਨੇ ਸਾਬਕਾ ਖੇਡ ਮੰਤਰੀ 'ਤੇ ਸਟਾਰ ਖਿਡਾਰੀ ਦੇ ਬਹੁਤ ਨੇੜੇ ਖੜ੍ਹੇ ਹੋਣ ਦਾ ਦੋਸ਼ ਲਾਇਆ, ਜਦੋਂ ਕਿ ਦਰਸ਼ਕਾਂ ਨੂੰ ਮੈਸੀ ਨੂੰ ਸਪੱਸ਼ਟ ਰੂਪ 'ਚ ਦੇਖਣ ਲਈ ਸੰਘਰਸ਼ ਕਰਨਾ ਪਿਆ ਸੀ। ਆਲੋਚਨਾ ਵਧਣ ਤੋਂ ਬਾਅਦ, ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਮੈਸੀ ਦੇ 'GOAT Tour' ਦੌਰਾਨ ਭਖ਼ ਗਿਆ ਮਾਹੌਲ ! ਲੋਕਾਂ ਨੇ ਮਾਰੀਆਂ ਬੋਤਲਾਂ, ਚੱਲੇ ਘਸੁੰਨ-ਮੁੱਕੇ


author

DIsha

Content Editor

Related News