ਪਿਤਾ ਵਾਂਗ ਸਿਧਾਂਤਾਂ ਲਈ ਮੰਤਰੀ ਅਹੁਦਾ ਛੱਡ ਸਕਦਾ ਹਾਂ: ਚਿਰਾਗ ਪਾਸਵਾਨ ਦੇ ਬਿਆਨ ਨੇ ਮਚਾਈ ਹਲਚਲ
Tuesday, Oct 01, 2024 - 07:24 PM (IST)
ਪਟਨਾ (ਭਾਸ਼ਾ)- ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਉਹ ਆਪਣੇ ਮਰਹੂਮ ਪਿਤਾ ਰਾਮ ਵਿਲਾਸ ਪਾਸਵਾਨ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਥਾਂ ਮੰਤਰੀ ਅਹੁਦਾ ਛੱਡਣਾ ਪਸੰਦ ਕਰਨਗੇ। ਉਨ੍ਹਾਂ ਦੇ ਇਸ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਇਥੇ ਪਾਰਟੀ ਦੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਸੈੱਲ ਦੇ ਇਕ ਸਮਾਰੋਹ ਵਿਚ ਇਹ ਟਿੱਪਣੀ ਕੀਤੀ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਨਰਿੰਦਰ ਮੋਦੀ ਮੇਰੇ ਪ੍ਰਧਾਨ ਮੰਤਰੀ ਹਨ, ਓਦੋਂ ਤੱਕ ਅਸੀਂ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ. ਡੀ. ਏ.) ਵਿਚ ਹੀ ਰਹਾਂਗੇ।
ਇਹ ਵੀ ਪੜ੍ਹੋ: 2024 ਦਾ ਮਾਨਸੂਨ ਖ਼ਤਮ, ਆਮ ਨਾਲੋਂ 7.6 ਫੀਸਦੀ ਜ਼ਿਆਦਾ ਪਿਆ ਮੀਂਹ
ਉਨ੍ਹਾਂ ਕਿਹਾ ਕਿ ਮੇਰੇ ਪਿਤਾ ਯੂ. ਪੀ. ਏ. ਸਰਕਾਰ ’ਚ ਮੰਤਰੀ ਸਨ ਅਤੇ ਉਸ ਸਮੇਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ ਜੋ ਅਨੁਸੂਚਿਤਾਂ ਦੇ ਹਿੱਤ ਵਿਚ ਨਹੀਂ ਸਨ। ਇੱਥੋਂ ਤੱਕ ਕਿ ਬਾਬਾ ਸਾਹਿਬ ਅੰਬੇਡਕਰ ਦੀਆਂ ਤਸਵੀਰਾਂ ਵੀ ਜਨਤਕ ਪ੍ਰੋਗਰਾਮਾਂ ਵਿਚ ਨਹੀਂ ਲਗਾਈਆਂ ਗਈਆਂ ਸਨ। ਇਸ ਲਈ ਅਸੀਂ ਆਪਣੇ ਰਸਤੇ ਵੱਖ ਕਰ ਲਏ। ਚਿਰਾਗ ਪਾਸਵਾਨ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ 2014 ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪਿਤਾ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐੱਨ. ਡੀ. ਏ. ਨਾਲ ਮੁੜ ਗੱਠਜੋੜ ਕਰਨ ਲਈ ਸਹਿਮਤ ਕਰਾਉਣ ਵਿਚ ਅਹਿਮ ਕਿਰਦਾਰ ਨਿਭਾਇਆ ਸੀ।
ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8