ਅਸਮਾਨੀ ਬਿਜਲੀ ਡਿੱਗਣ ਕਾਰਨ ਯੂ.ਪੀ. ''ਚ 40 ਲੋਕਾਂ ਦੀ ਮੌਤ, 38 ਮਵੇਸ਼ੀਆਂ ਦੀ ਵੀ ਗਈ ਜਾਨ

Sunday, Jul 11, 2021 - 10:48 PM (IST)

ਲਖਨਊ - ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਅਸਮਾਨੀ ਬਿਜਲੀ ਨੇ ਕਹਿਰ ਢਾਹ ਦਿੱਤਾ। ਕੁਲ 40 ਲੋਕਾਂ ਦੀ ਮੌਤ ਹੋ ਗਈ ਹੈ। ਕਾਨਪੁਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ 18, ਪ੍ਰਯਾਗਰਾਜ ਵਿੱਚ 13, ਕੌਸ਼ਾਂਬੀ ਵਿੱਚ ਤਿੰਨ, ਪ੍ਰਤਾਪਗੜ੍ਹ ਵਿੱਚ ਇੱਕ, ਆਗਰਾ ਵਿੱਚ ਤਿੰਨ ਅਤੇ ਵਾਰਾਣਸੀ ਅਤੇ ਰਾਇਬਰੇਲੀ ਜ਼ਿਲ੍ਹੇ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਚੱਲੀ ਗਈ। ਅਸਮਾਨੀ ਬਿਜਲੀ ਡਿੱਗਣ ਨਾਲ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਸਭ ਤੋਂ ਜ਼ਿਆਦਾ ਨੁਕਸਾਨ ਕਾਨਪੁਰ ਮੰਡਲ ਵਿੱਚ ਹੋਇਆ ਹੈ। ਕਾਨਪੁਰ ਦੇਹਾਤ ਵਿੱਚ ਭੋਗਨੀਪੁਰ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜ, ਘਾਟਮਪੁਰ ਵਿੱਚ ਇੱਕ, ਫਤਿਹਪੁਰ ਜ਼ਿਲ੍ਹੇ ਵਿੱਚ ਸੱਤ ਅਤੇ ਹਮੀਰਪੁਰ ਦੇ ਉੱਪਰੀ ਗ੍ਰਾਮ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਯੂ.ਪੀ. 'ਚ 15 ਅਗਸਤ ਤੋਂ ਪਹਿਲਾਂ ਧਮਾਕਾ ਕਰਨਾ ਚਾਹੁੰਦੇ ਸਨ ਅੱਤਵਾਦੀ, ਪਾਕਿ ਤੋਂ ਹੋ ਰਹੇ ਸਨ ਹੈਂਡਲ

ਬਾਂਦਾ ਕੋਤਵਾਲੀ ਖੇਤਰ ਦੇ ਮੋਤੀਆਰੀ ਪਿੰਡ ਵਿੱਚ 13 ਸਾਲ ਦੀ ਬੱਚੀ ਅਤੇ ਉਂਨਾਵ ਦੇ ਸਰਾਏ ਬੈਦਰਾ ਪਿੰਡ ਵਿੱਚ ਦੋ ਬੱਚਿਆਂ ਦੀ ਜਾਨ ਚੱਲੀ ਗਈ। ਘਾਟਮਪੁਰ ਵਿੱਚ 38 ਮਵੇਸ਼ੀਆਂ ਦੀ ਵੀ ਮੌਤ ਹੋਈ ਹੈ। ਪ੍ਰਯਾਗਰਾਜ ਵਿੱਚ ਮੀਂਹ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖ਼ਮੀ ਹੋਏ ਹਨ। ਜਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।  

ਇਹ ਵੀ ਪੜ੍ਹੋ-  ਗੁਜਰਾਤ ਦੌਰੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਸੀ.ਐੱਮ. ਯੋਗੀ ਬੋਲੇ, ਅਸਮਾਨੀ ਬਿਜਲੀ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇ
ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਪ੍ਰਯਾਗਰਾਜ ਦੀ ਤਹਿਸੀਲ ਕੋਰਾਂਵ, ਬਾਰਾ, ਕਰਛਨਾ ਅਤੇ ਸੋਰਾਂਵ ਵਿੱਚ ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਨਾਲ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਸੋਗ ਜਾਹਿਰ ਕੀਤਾ ਹੈ। ਉਨ੍ਹਾਂ ਨੇ ਅਪਾਹਜਾਂ ਦੇ ਪਰਿਵਾਰਾਂ ਨੂੰ ਨਿਯਮਾਂ ਮੁਤਾਬਕ ਰਾਹਤ ਰਾਸ਼ੀ ਤੱਤਕਾਲ ਵੰਡੇ ਜਾਣ ਦੇ ਨਿਰਦੇਸ਼ ਦਿੱਤੇ ਹਨ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News