ਆਸਮਾਨੀ ਬਿਜਲੀ ਖ਼ੁਦ 'ਤੇ ਲੈ ਧਰਤੀ ਦੇ ਸੰਕਟ ਨੂੰ ਹਰ ਲੈਂਦੇ ਨੇ 'ਮਹਾਦੇਵ', ਕਹਾਉਂਦੇ ਨੇ 'ਬਿਜਲੀ ਮਹਾਦੇਵ' (ਤਸਵੀਰਾਂ)

Tuesday, Feb 27, 2024 - 01:38 PM (IST)

ਕੁੱਲੂ (ਸ਼ੰਭੂ ਪ੍ਰਕਾਸ਼) : ਦੇਵਾਂ ਦੇ ਦੇਵ ਮਹਾਦੇਵ ਕੋਲ ਔਖੀ ਘੜੀ 'ਚ ਦੇਵੀ-ਦੇਵਤੇ ਵੀ ਜਾਂਦੇ ਹਨ। ਅਜਿਹਾ ਧਾਰਮਿਕ ਗ੍ਰੰਥਾਂ 'ਚ ਜ਼ਿਕਰ ਮਿਲਦਾ ਹੈ। ਮਹਾਦੇਵ ਉਨ੍ਹਾਂ ਦੇ ਸੰਕਟ ਹਰ ਲੈਂਦੇ ਹਨ। ਕੁੱਲੂ 'ਚ ਅੱਜ ਵੀ ਅਜਿਹੀ ਮਿਸਾਲ ਹੈ, ਜਦੋਂ ਮਹਾਦੇਵ ਧਰਤੀ 'ਤੇ ਆਏ ਸੰਕਟ ਨੂੰ ਆਸਮਾਨੀ ਬਿਜਲੀ ਦੇ ਰੂਪ 'ਚ ਆਪਣੇ ਉੱਪਰ ਲੈ ਰਹੇ ਹਨ। 'ਬਿਜਲੀ ਮਹਾਦੇਵ' ਭਰੈਣ ਅਤੇ ਮੰਗਲੇਸ਼ਵਰ ਮਹਾਦੇਵ ਛੇਂਊਰ ਦੇ ਮੰਦਰਾਂ 'ਚ ਮੌਜੂਦ ਪ੍ਰਾਚੀਨ ਸ਼ਿਵਲਿੰਗਾਂ 'ਤੇ ਅੱਜ ਵੀ ਆਸਮਾਨੀ ਬਿਜਲੀ ਡਿੱਗਦੀ ਹੈ ਅਤੇ ਸ਼ਿਵਲਿੰਗ ਟੁੱਟ ਜਾਂਦੇ ਹਨ। ਇਨ੍ਹਾਂ ਸ਼ਿਵਲਿੰਗਾਂ 'ਤੇ ਕਈ ਵਾਰ 3 ਤਾਂ ਕਈ ਵਾਰ 5 ਜਾਂ 7 ਸਾਲਾਂ ਬਾਅਦ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ 'ਚ ਇਕ ਵਾਰ ਅਜਿਹਾ ਹੁੰਦਾ ਹੈ। ਪੂਜਾ ਦੌਰਾਨ ਪੁਜਾਰੀਆਂ ਨੂੰ ਸ਼ਿਵਲਿੰਗ ਦੇ ਟੁੱਟਣ ਦਾ ਪਤਾ ਲੱਗਦਾ ਹੈ ਅਤੇ ਫਿਰ ਇਹ ਗੱਲ ਹੋਰ ਮੁੱਖ ਕਾਰਕੁੰਨਾਂ ਨੂੰ ਵੀ ਦੱਸੀ ਜਾਂਦੀ ਹੈ। ਹਰਿਆਣ ਖੇਤਰ 'ਚ ਇਸ ਗੱਲ ਦਾ ਪਤਾ ਲੱਗਦੇ ਹੀ ਸੋਗ ਵਰਗੇ ਹਾਲਾਤ ਹੋ ਜਾਂਦੇ ਹਨ। ਸ਼ਿਵਲਿੰਗ ਦੇ ਟੁਕੜਿਆਂ ਨੂੰ ਕਾਰਕੁੰਨ ਲੱਭਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਗਰਜ ਤੇ ਬਿਜਲੀ ਸਣੇ ਮੀਂਹ ਪੈਣ ਦੀ ਚਿਤਾਵਨੀ, ਕਈ ਜ਼ਿਲ੍ਹਿਆਂ 'ਚ ਯੈਲੋ Alert ਜਾਰੀ

PunjabKesari

ਸ਼ਿਵਲਿੰਗ ਨੂੰ ਦੁਬਾਰਾ ਜੁੜਨ 'ਚ ਕਈ ਵਾਰ 3 ਜਾਂ 5 ਤੋਂ 7 ਦਿਨ ਲੱਗਦੇ ਹਨ ਤਾਂ ਕਈ ਵਾਰ ਇਸ ਤੋਂ ਵੀ ਜ਼ਿਆਦਾ ਦਿਨ ਲੱਗਦੇ ਹਨ। ਸ਼ਿਵਲਿੰਗ ਟੁੱਟਣ ਤੋਂ ਬਾਅਦ ਰਾਜ ਦਰਬਾਰ ਤੋਂ ਪਗੜੀ ਭੇਜੀ ਜਾਂਦੀ ਹੈ ਅਤੇ ਹਾਰਿਆਣਾ ਵਲੋਂ ਇਲਾਕੇ 'ਚੋਂ ਮੱਖਣ ਇਕੱਠਾ ਕੀਤਾ ਜਾਂਦਾ ਹੈ। ਪੁਜਾਰੀ ਸ਼ਿਵਲਿੰਗ ਦੇ ਟੁਕੜਿਆਂ ਨੂੰ ਮੱਖਣ ਨਾਲ ਜੋੜ ਕੇ ਉਸ 'ਤੇ ਟੋਕਰੀ ਰੱਖਦੇ ਹਨ। ਜਦੋਂ ਸ਼ਿਵਲਿੰਗ ਜੁੜ ਜਾਂਦਾ ਹੈ ਤਾਂ ਇਹ ਟੋਕਰੀ ਖ਼ੁਦ ਹਟ ਜਾਂਦੀ ਹੈ। ਫਿਰ ਪੁਜਾਰੀਆਂ ਨੂੰ ਪਤਾ ਲੱਗਦਾ ਹੈ ਕਿ ਮਹਾਦੇਵ ਹੁਣ ਸੰਕਟ ਤੋਂ ਉੱਭਰ ਗਏ ਹਨ। ਜਦੋਂ ਤੱਕ ਸ਼ਿਵਲਿੰਗ ਠੀਕ ਨਾ ਹੋ ਜਾਵੇ, ਉਦੋਂ ਤੱਕ ਹਾਰਿਆਣ ਇਲਾਕੇ 'ਚ ਸ਼ੁੱਭ ਕੰਮਾਂ 'ਤੇ ਰੋਕ ਰਹਿੰਦੀ ਹੈ ਅਤੇ ਔਰਤਾਂ ਵੀ ਸ਼ਿੰਗਾਰ ਤਿਆਗ ਦਿੰਦੀਆਂ ਹਨ। ਘਰਾਂ 'ਚ ਲਸਣ, ਪਿਆਜ ਦੇ ਇਸਤੇਵਾਲ ਦਾ ਵੀ ਤਿਆਗ ਕੀਤਾ ਜਾਂਦਾ ਹੈ। ਦੇਵ ਕਾਰਕੁੰਨ ਦੱਸਦੇ ਹਨ ਕਿ ਮਹਾਦੇਵ ਆਸਮਾਨੀ ਬਿਜਲੀ ਨੂੰ ਆਪਣੇ ਉੱਪਰ ਲੈ ਕੇ ਧਰਤੀ 'ਤੇ ਆਏ ਸੰਕਟ ਦਾ ਹਰਣ ਕਰਦੇ ਹਨ।

PunjabKesari

ਇਹ ਵੀ ਪੜ੍ਹੋ : ਸੰਗਰੂਰ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇੰਟਰਨੈੱਟ ਸੇਵਾਵਾਂ ਮੁੜ ਹੋਈਆਂ ਬਹਾਲ (ਵੀਡੀਓ)
ਇਹ ਹੈ ਵਿਵਸਥਾ
'ਬਿਜਲੀ ਮਹਾਦੇਵ' ਦੇ ਹਾਰਿਆਣ ਸੁਰਿੰਦਰ ਕੁਮਾਰ, ਕਮਲ, ਅਜੇ ਜੰਬਾਲ ਆਦਿ ਨੇ ਦੱਸਿਆ ਕਿ ਅਜਿਹਾ ਕਈ ਵਾਰ ਹੋਇਆ ਹੈ, ਜਦੋਂ ਮਹਾਦੇਵ ਦਾ ਸ਼ਿਵਲਿੰਗ ਆਸਮਾਨੀ ਬਿਜਲੀ ਨਾਲ ਟੁੱਟਿਆ ਹੈ। ਮਹਾਦੇਵ ਧਰਤੀ 'ਤੇ ਆਏ ਸੰਕਟ ਨੂੰ ਆਸਮਾਨੀ ਬਿਜਲੀ ਦੇ ਰੂਪ 'ਚ ਆਪਣੇ ਆਪ 'ਤੇ ਲੈਂਦੇ ਹਨ।

PunjabKesari
ਰੋਪਵੇਅ ਨਾਲ ਮਿਲੇਗੀ ਸਹੂਲਤ
'ਬਿਜਲੀ ਮਹਾਦੇਵ' ਹੁਣ ਰੋਪਵੇਅ ਨਾਲ ਜੁੜਨ ਜਾ ਰਿਹਾ ਹੈ। 200 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਹੁਣ ਇਸ ਲਈ ਜਗ੍ਹਾ ਦੀ ਚੋਣ ਕਰਕੇ ਰੋਪਵੇਅ ਦਾ ਕੰਮ ਸ਼ੁਰੂ ਹੋਣਾ ਹੈ। ਰੋਪਵੇਅ ਪਿਰੜੀ ਜਾਂ ਤਲੋਗੀ ਨਾਲ ਲਾਉਣ ਦੀ ਯੋਜਨਾ ਹੈ। ਕਈ ਲੋਕ ਛਰੋੜਨਾਲਾ ਤੋਂ ਵੀ ਰੋਪਵੇਅ ਲਾਉਣ ਦੀ ਮੰਗ ਕਰ ਰਹੇ ਹਨ। ਪਹਿਲੀਆਂ 2 ਥਾਵਾਂ ਤੋਂ ਰੋਪਵੇਅ ਬਣਿਆ ਤਾਂ ਇਹ ਖਰਾਹਲ ਤੋਂ ਹੇ ਕੋ ਲੰਘੇਗਾ। ਜੇਕਰ ਛਰੋੜਨਾਲਾ ਤੋਂ ਬਣਿਆ ਤਾਂ ਇਹ ਓਝਰੀ, ਭਰੈਣ ਆਦਿ ਪਿੰਡਾਂ 'ਚੋਂ ਲੰਘੇਗਾ। ਰੋਪਵੇਅ ਤੋਂ ਬਾਅਦ ਕੁੱਝ ਪੈਦਲ ਟਰੈਕ ਰੱਖਣ ਦੀ ਵੀ ਲੋਕ ਮੰਗ ਕਰ ਰਹੇ ਹਨ।

PunjabKesari
ਇਹ ਹੈ ਰਾਹ
'ਬਿਜਲੀ ਮਹਾਦੇਵ' ਲਈ ਲੋਕ ਜ਼ਿਲ੍ਹਾ ਮੁੱਖ ਦਫ਼ਤਰ ਨਾਲ ਲੱਗਦੇ ਰਾਮਸ਼ਿਲਾ ਤੋਂ ਚੰਸਾਰੀ ਰੋਡ ਹੁੰਦੇ ਹੋਏ ਜਾਂਦੇ ਹਨ। ਕਰੀਬ 15 ਕਿਲੋਮੀਟਰ ਤੱਕ ਵਾਹਨ 'ਚ ਜਾਣ ਤੋਂ ਬਾਅਦ ਪੈਦਲ ਜਾਂਦੇ ਹਨ। ਨੱਗਰ ਦੇ ਜਾਣਾ ਤੋਂ ਹੁੰਦੇ ਹੋਏ ਵੀ 'ਬਿਜਲੀ ਮਹਾਦੇਵ' ਲਈ ਸੜਕ ਹੈ। ਪਾਰਵਤੀ ਵੈਲੀ ਦੇ ਬਾਲੁਰਾ ਘੇਰਾ ਪੁਲ ਤੋਂ ਭਰੈਣ ਹੁੰਦੇ ਹੋਏ ਵੀ ਲੋਕ 'ਬਿਜਲੀ ਮਹਾਦੇਵ' ਜਾਂਦੇ ਹਨ। ਇਨ੍ਹਾਂ ਸਾਰੀਆਂ ਸੜਕਾਂ ਰਾਹੀਂ ਲੋਕਾਂ ਅਤੇ ਸੈਲਾਨੀਆਂ ਦਾ ਆਉਣਾ-ਜਾਣਾ ਰਹਿੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News