ਰਾਤ ਨੂੰ ਹਲਕੀ ਸਰਦੀ, ਦਿਨ ''ਚ 33 ਡਿਗਰੀ ਪਾਰੇ ਨਾਲ ਗਰਮੀ ਦਾ ਅਹਿਸਾਸ
Friday, Feb 23, 2018 - 10:31 AM (IST)

ਜੈਪੁਰ— ਹੋਲੀ ਦਾ ਤਿਉਹਾਰ ਆਉਣ ਅਤੇ ਫਰਵਰੀ ਮਹੀਨਾ ਖਤਮ ਹੋਣ 'ਚ ਅਜੇ ਕਰੀਬ ਇਕ ਹਫਤਾ ਬਾਕੀ ਹੈ ਪਰ ਰਾਜਧਾਨੀ 'ਚ ਸਰਦੀ ਦਾ ਅਹਿਸਾਸ ਹੁਣ ਹੌਲੀ-ਹੌਲੀ ਗਾਇਬ ਹੋ ਰਿਹਾ ਹੈ। ਦੇਰ ਰਾਤ ਹਲਕੀ ਸਰਦੀ ਤੋਂ ਇਲਾਵਾ ਬਾਕੀ ਸਮੇਂ 'ਚ ਵਧ ਰਹੇ ਤਾਪਮਾਨ ਨੇ ਗਰਮੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਦੇ ਤਾਪਮਾਨ 'ਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਰਾਜਧਾਨੀ ਦਾ ਵਧ ਤੋਂ ਵਧ ਤਾਪਮਾਨ 33.0 ਡਿਗਰੀ ਅਤੇ ਰਾਤ ਦਾ ਘੱਟੋ-ਘੱਟ ਤਾਪਮਾਨ 17.8 ਡਿਗਰੀ ਦਰਜ ਕੀਤਾ ਗਾ। 36.4 ਡਿਗਰੀ ਵਧ ਤੋਂ ਵਧ ਤਾਪਮਾਨ ਪ੍ਰਦੇਸ਼ ਦੇ ਬਾੜਮੇਰ ਸਭ ਤੋਂ ਗਰਮ ਅਤੇ 12.5 ਡਿਗਰੀ ਘੱਟੋ-ਘੱਟ ਤਾਪਮਾਨ ਨਾਲ ਭੀਲਵਾੜਾ ਸਭ ਤੋਂ ਠੰਡਾ ਸਥਾਨ ਰਿਹਾ।
ਵਧਦੇ ਤਾਪਮਾਨ ਕਾਰਨ ਦੁਪਹਿਰ 'ਚ ਗਰਮੀ ਦੇ ਮਹੀਨਿਆਂ ਵਰਗਾ ਮਾਹੌਲ ਬਣਨ ਲੱਗਾ ਹੈ। ਉੱਥੇ ਹੀ ਕਿਤੇ-ਕਿਤੇ ਹਲਕੀ ਰਫਤਾਰ 'ਚ ਪੱਖੇ ਵੀ ਚੱਲਦੇ ਨਜ਼ਰ ਆਉਣ ਲੱਗੇ ਹਨ। ਗੰਗਾਨਗਰ ਤੋਂ ਇਲਾਵਾ ਪ੍ਰਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਵਧ ਤੋਂ ਵਧ ਤਾਪਮਾਨ 33 ਡਿਗਰੀ ਦੇ ਪਾਰ ਰਿਹਾ। ਸ਼੍ਰੀ ਗੰਗਾਨਗਰ 'ਚ ਵਧ ਤੋਂ ਵਧ ਤਾਪਮਾਨ 29.5 ਡਿਗਰੀ ਰਿਹਾ। ਉੱਥੇ ਹੀ ਭੀਲਵਾੜਾ ਤੋਂ ਇਲਾਵਾ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ 14 ਡਿਗਰੀ ਅਤੇ ਇਸ ਤੋਂ ਵਧ ਰਿਹਾ। ਮੌਸਮ ਵਿਭਾਗ ਅਨੁਸਾਰ ਵਧ ਤੋਂ ਵਧ ਤਾਪਮਾਨ 33.0 ਅਤੇ ਘੱਟੋ-ਘੱਟ 18 ਡਿਗਰੀ ਰਹਿਣ ਦਾ ਅਨੁਮਾਨ ਹੈ।