ਲੇਹ ''ਚ ਹਲਕੇ ਲੜਾਕੂ ਹੈਲੀਕਾਪਟਰ ਤਾਇਨਾਤ

Wednesday, Aug 12, 2020 - 09:16 PM (IST)

ਲੇਹ ''ਚ ਹਲਕੇ ਲੜਾਕੂ ਹੈਲੀਕਾਪਟਰ ਤਾਇਨਾਤ

ਬੈਂਗਲੁਰੂ- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਕਿਹਾ ਹੈ ਕਿ ਹਵਾਈ ਸੈਨਾ ਦੇ ਮਿਸ਼ਨ 'ਚ ਸਹਿਯੋਗ ਲਈ ਘੱਟ ਸਮੇਂ ਦੇ ਨੋਟਿਸ 'ਤੇ ਉਸਦੇ ਵਲੋਂ ਬਣਾਏ ਗਏ 2 ਹਲਕੇ ਲੜਾਕੂ ਹੈਲੀਕਾਪਟਰ ਲੇਹ ਦੇ ਉੱਚਾਈ ਵਾਲੇ ਸਥਾਨ 'ਤੇ ਤਾਇਨਾਤ ਕੀਤੇ ਗਏ ਹਨ। ਐੱਚ. ਏ. ਐੱਲ. ਦੇ ਚੇਅਰਮੈਨ-ਸਹਿ-ਮੈਨੇਜਿੰਗ ਡਾਇਰੈਕਟਰ ਆਰ. ਮਾਧਵਨ ਨੇ ਕਿਹਾ ਹੈ ਕਿ ਸੁਰੱਖਿਆ ਬਲਾਂ ਦੀ ਵਿਸ਼ੇਸ਼ ਤੇ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਿਸ਼ੇਸ਼ ਡਿਜ਼ਾਇਨ ਦੇ ਤਹਿਤ ਤਿਆਰ ਇਹ ਦੁਨੀਆ ਦੇ ਸਭ ਤੋਂ ਹਲਕੇ ਲੜਾਕੂ ਹੈਲੀਕਾਪਟਰ ਹਨ।
ਇੱਥੇ ਕੰਪਨੀ ਦੇ ਮੁੱਖ ਦਫਤਰ ਨੇ ਇਕ ਬਿਆਨ 'ਚ ਕਿਹਾ ਹੈ ਕਿ ਹਵਾਈ ਸੈਨਾ ਡਿਪਟੀ ਚੀਫ ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਹਾਲ ਹੀ 'ਚ ਐੱਚ. ਏ. ਐੱਲ. ਦੇ ਟੈਸਟ ਪਾਇਲਟ ਵਿੰਗ ਕਮਾਂਡਰ (ਮੇਵਾਮੁਕਤ) ਸੁਭਾਸ਼ ਪੀ. ਜਾਨ ਦੇ ਨਾਲ ਇਕ ਅਜਿਹੀ ਮੁਹਿੰਮ 'ਚ ਹਿੱਸਾ ਲਿਆ ਤੇ ਇਸ ਦੌਰਾਨ ਉੱਚਾਈ ਵਾਲੇ ਸਥਾਨ ਤੋਂ ਇਸ ਹਲਕੇ ਲੜਾਕੂ ਹੈਲੀਕਾਪਟਰ ਨੇ ਉੱਡਾਣ ਭਰ ਕੇ ਨਿਸ਼ਾਨ ਬਿਨ੍ਹਿਆਂ। ਉਸ ਤੋਂ ਬਾਅਦ ਉਹ ਹੈਲੀਕਾਪਟਰ ਇਸ ਖੇਤਰ 'ਚ ਵੱਡੇ ਹੀ ਜੋਖਿਮ ਵਾਲੇ ਇਕ ਹੈਲੀਪੈਡ 'ਤੇ ਉੱਤਰਿਆ।


author

Gurdeep Singh

Content Editor

Related News