ਸਰਜੀਕਲ ਸਟ੍ਰਾਇਕ ਦੇ ਨਾਇਕ ਲੈਫਟੀਨੈਂਟ ਜਨਰਲ ਰਣਬੀਰ ਨੂੰ ਮਿਲੀ ਕਸ਼ਮੀਰ ਦੀ ਕਮਾਂਡ
Friday, Jun 01, 2018 - 05:17 PM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਵਿਰੁੱਧ ਸਰਜੀਕਲ ਸਟ੍ਰਾਇਕ ਦੌਰਾਨ ਡੀ. ਜੀ. ਐੱਮ. ਓ. ਰਹੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਜ ਭਾਰਤੀ ਸੈਨਾ 'ਚ ਖਾਸ ਜ਼ਿੰਮੇਵਾਰੀ ਸੰਭਾਲੀ ਹੈ। ਜਨਰਲ ਰਣਬੀਰ ਨੂੰ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਦੇ ਸਥਾਨ 'ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਉੱਤਰੀ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲੈਫਟੀਨੈਂਟ ਰਣਬੀਰ ਜੰਮੂ ਕਸ਼ਮੀਰ 'ਚ ਅੱਤਵਾਦ ਵਿਰੁੱਧ ਕਮਾਂਡ ਸੰਭਾਲਣਗੇ। ਜ਼ਿਕਰਯੋਗ ਹੈ ਕਿ 2016 'ਚ ਪੀ. ਓ. ਕੇ 'ਚ ਹੋਈ ਸਰਜੀਕਲ ਸਟ੍ਰਾਇਕ ਦੀ ਜਾਣਕਾਰੀ ਆਪ ਜਨਰਲ ਰਣਬੀਰ ਸਿੰਘ ਨੇ ਹੀ ਦਿੱਤੀ ਸੀ, ਜਿਸ ਤੋਂ ਬਾਅਦ ਇਹ ਖਬਰ ਕਾਫੀ ਮੁਸ਼ਕਿਲ 'ਚ ਰਹੀ ਸੀ, ਜਦੋਂ ਸਰਜੀਕਲ ਸਟ੍ਰਾਇਕ ਹੋਇਆ ਸੀ, ਉਸ ਸਮੇਂ ਲੈਫਟੀਨੈਂਟ ਰਣਬੀਰ ਡੀ. ਜੀ. ਐੱਮ. ਓ. ਦੇ ਤੌਰ 'ਤੇ ਅਹੁਦਾ ਸੰਭਾਲ ਰਹੇ ਹਨ।
ਜਾਣਕਾਰੀ ਮੁਤਾਬਕ ਡੀ. ਜੀ. ਐੱਮ. ਓ. ਤੋਂ ਬਾਅਦ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੂੰ ਪ੍ਰਮੋਸ਼ਨ ਦੇ ਕੇ ਸਟ੍ਰਾਇਕ 1 ਕੋਰ ਦਾ ਕਮਾਂਡਰ ਬਣਾਇਆ ਗਿਆ। ਸੈਨਾ ਦੀ ਸਟ੍ਰਾਇਕ 1 ਕੋਰ ਦੇਸ਼ ਦੇ ਤਿੰਨ ਹਮਲਾਵਰ ਬਲਾਂ 'ਚੋਂ ਇਕ ਹੈ, ਜੋ ਪਾਕਿਸਤਾਨ 'ਚ ਜਾ ਕੇ ਹਮਲਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਜਲੰਧਰ 'ਚ ਪੈਦਾ ਹੋਅ ਰਣਬੀਰ ਸਿੰਧ ਦੀ ਪਹਿਲੀ ਪੋਸਟਿੰਗ 9 ਡੋਗਰਾ ਰੇਜੀਮੈਂਟ 'ਚ ਹੋਈ ਸੀ।